29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪੰਜਾਬੀ ਭਾਜਪਾ ਦੀ ਟਿ੍ੱਪਲ ਇੰਜਣ ਫੇਲ੍ਹ ਸਰਕਾਰ ਦੇਖ ਚੁੱਕੇ, ਹੁਣ ਡੱਬਲ ਇੰਜਣ ਸਿਰਫ ਛਲਾਵਾ-ਸਤਨਾਮ ਸਿੰਘ ਮਠਾੜੂ <br/>

ਅਜੀਤ ਡੈਸਕ 16-02-2026

ਅੰਮਿ੍ਤਸਰ, 15 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਮੈਂਬਰ ਡਾਇਰੈਕਟਰ, ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਸਤਨਾਮ ਸਿੰਘ ਮਠਾੜੂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕੇਂਦਰ ਸਰਕਾਰ ਦਾ 'ਟਿ੍ਪਲ ਇੰਜਣ ਮਾਡਲ' ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਰਹੀ ਅਤੇ 2014 ਤੋਂ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਹੈ | ਪੰਜਾਬ ਦੇ ਲੋਕਾਂ ਨੇ ਇਹ ਤਿੰਨੋ ਇੰਜਣ ਅਜ਼ਮਾ ਕੇ ਦੇਖ ਲਏ ਹਨ, ਜਿਨ੍ਹਾਂ ਨੇ ਸੂਬੇ ਨੂੰ ਵਿਕਾਸ ਨਹੀਂ ਸਗੋਂ ਕਰਜ਼ ਅਤੇ ਤਬਾਹੀ ਦੀ ਦਿਸ਼ਾ ਵੱਲ ਧੱਕਿਆ | ਉਨ੍ਹਾਂ ਤੰਜ ਕਰਦਿਆਂ ਕਿਹਾ ਕਿ 'ਤਰੁਣ ਚੁੱਘ ਹੁਣ ਡਬਲ ਇੰਜਣ ਦੀ ਗੱਲ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਟਿ੍ਪਲ ਇੰਜਣ ਦਾ ਅਸਲ ਨਤੀਜਾ ਪਹਿਲਾਂ ਹੀ ਦੇਖ ਚੁੱਕੇ ਹਨ | ਜੋ ਸਰਕਾਰਾਂ ਪੰਜਾਬ ਨੂੰ ਕਰਜ਼, ਬੇਰੁਜ਼ਗਾਰੀ ਅਤੇ ਬਰਬਾਦੀ ਵੱਲ ਲੈ ਗਈਆਂ, ਉਨ੍ਹਾਂ 'ਤੇ ਮੁੜ ਭਰੋਸਾ ਕਰਨਾ ਆਪਣਾ ਭਵਿੱਖ ਖ਼ਤਰੇ ਵਿਚ ਪਾਉਣ ਬਰਾਬਰ ਹੈ | ਮਠਾੜੂ ਨੇ ਦੱਸਿਆ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਪੰਜਾਬ ਉੱਤੇ ਲਗਭਗ 2.40 ਲੱਖ ਕਰੋੜ ਰੁਪਏ ਦਾ ਭਾਰ ਛੱਡਿਆ ਗਿਆ ਅਤੇ ਬਾਅਦ ਵਿਚ ਇਹ ਕਰਜ਼ ਹੋਰ ਵਧ ਕੇ ਤਕਰੀਬਨ 3 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ | ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਸਾਲ ਲਗਭਗ 25 ਹਜ਼ਾਰ ਕਰੋੜ ਰੁਪਏ ਸਿਰਫ਼ ਪੁਰਾਣੇ ਕਰਜ਼ ਦਾ ਵਿਆਜ ਹੀ ਅਦਾ ਕਰਨਾ ਪੈ ਰਿਹਾ ਹੈ |

ਪਿਛਲੀ ਖ਼ਬਰ ਬੇਕਰੀ ਦੀ ਦੁਕਾਨ 'ਚ ਚੋਰੀ ਅਗਲੀ ਖ਼ਬਰ ਅਣ-ਅਧਿਕਾਰਤ ਤੌਰ 'ਤੇ ਇਮਾਰਤ ਦੀ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।