20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜਥੇਦਾਰ ਗੜਗੱਜ ਵਲੋਂ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਲੁਬਾਣਾ ਦੀ ਨਵੀਂ ਇਮਾਰਤ ਦਾ ਉਦਘਾਟਨ <br/>

ਅਜੀਤ ਡੈਸਕ 31-03-2026
ਅੰਮਿ੍ਤਸਰ, 30 ਮਾਰਚ (ਸਟਾਫ ਰਿਪੋਰਟਰ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਆਪਣੇ ਜੰਮੂ ਦੌਰੇ ਦੌਰਾਨ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਸਥਾਨਕ ਸੰਗਤ ਵਲੋਂ ਉਸਾਰੇ ਗਏ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਜੀ ਲੁਬਾਣਾ ਦੀ ਨਵੀਂ ਇਮਾਰਤ ਦਾ ਅਰਦਾਸ ਉਪਰੰਤ ਉਦਘਾਟਨ ਕੀਤਾ ਗਿਆ | ਇਸ ਮੌਕੇ ਉਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਵਲੋਂ ਸਾਂਝੇ ਤੌਰ 'ਤੇ 'ਖ਼ੁਆਰ ਹੋਏ ਸਭ ਮਿਲੈਂਗੇ' ਲਹਿਰ ਤਹਿਤ ਬਥੂਨੀ ਪਿੰਡ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀ ਸਿੱਖ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ | ਗੁਰਮਤਿ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਇਸ ਤੋਂ ਪਹਿਲਾਂ ਜਥੇਦਾਰ ਗੜਗੱਜ ਦੇ ਐਤਵਾਰ ਰਾਤ ਪਿੰਡ ਬਥੂਨੀ ਪੁੱਜਣ 'ਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ | ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਇਲਾਕੇ 'ਚ ਵੱਡੀ ਗਿਣਤੀ ਵਿਚ ਸਿੱਖ ਵਸੋਂ ਮੌਜੂਦ ਹੈ | ਸੰਨ 1947- 48 ਵਿਚ ਇੱਥੇ ਕਬਾਇਲੀਆਂ ਨੇ ਹਮਲਾ ਕੀਤਾ ਸੀ, ਉਦੋਂ ਸੈਂਕੜੇ ਸਿੱਖ ਆਪਣੇ ਇਲਾਕੇ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ | ਉਨ੍ਹਾਂ ਕਿਹਾ ਕਿ ਭਾਵੇਂ ਸਿੱਖ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਵੱਸਦੇ ਹਨ ਪ੍ਰੰਤੂ ਉਹ ਇਕ ਪਰਿਵਾਰ ਹਨ | ਉਨ੍ਹਾਂ ਇਲਾਕੇ ਦੀ ਸਿੱਖ ਸੰਗਤ ਨੂੰ ਆਪਸ ਵਿਚ ਮਿਲਜੁਲ ਕੇ ਤੇ ਚੜ੍ਹਦੀ ਕਲਾ ਨਾਲ ਰਹਿਣ ਲਈ ਪ੍ਰੇਰਨਾ ਕੀਤੀ | ਇਸ ਮੌਕੇ ਪ੍ਰਬੰਧਕਾਂ ਵਲੋਂ ਜਥੇ: ਗੜਗੱਜ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਕੁਲਦੀਪ ਸਿੰਘ ਅਦਲੀਵਾਲਾ ਦਾ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ <br/> ਅਗਲੀ ਖ਼ਬਰ ਰੈੱਡ ਕਾਰਪੇਟ 'ਤੇ ਖਿਸਕਣ ਨਾਲ ਪਾਕਿ ਵਿਦੇਸ਼ ਮੰਤਰੀ ਦੇ ਮੋਢੇ 'ਚ ਹੋਇਆ ਫ੍ਰੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।