21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੁਲਦੀਪ ਸਿੰਘ ਅਦਲੀਵਾਲਾ ਦਾ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ <br/>

ਅਜੀਤ ਡੈਸਕ 31-03-2026
ਰਾਜਾਸਾਂਸੀ, 30 ਮਾਰਚ (ਹਰਦੀਪ ਸਿੰਘ ਖੀਵਾ)-ਪਿੰਡ ਅਦਲੀਵਾਲਾ ਦੇ ਨੌਜਵਾਨ ਸਮਾਜ ਸੇਵਕ ਕੁਲਦੀਪ ਸਿੰਘ ਅਦਲੀਵਾਲਾ ਨੂੰ ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਉਕਤ ਐਸੋਸੀਏਸ਼ਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਨਿਯੁਕਤੀ ਦੇ ਕੇ ਨਿਵਾਜਿਆ ਗਿਆ ਹੈ | ਇਸ ਸੰਬੰਧੀ ਪਿੰਡ ਅਦਲੀਵਾਲਾ ਵਿਖੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਨਮੋਲ ਸਿੰਘ ਅਦਲੀਵਾਲਾ ਦੀ ਅਗਵਾਈ ਹੇਠ ਪਿੰਡ ਦੇ ਸਮਾਜ ਸੇਵੀ ਕੰਮਾਂ 'ਚ ਮੋਹਰੀ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਪਿੰਡ ਦੇ ਸਮੂਹ ਨੌਜਵਾਨ ਗਰੁੱਪ ਤੇ ਸਮੂਹ ਸਾਥੀਆਂ ਵਲੋਂ ਆੜ੍ਹਤੀ ਕੁਲਦੀਪ ਸਿੰਘ ਅਦਲੀਵਾਲਾ ਦਾ ਪਿੰਡ ਪੁੱਜਣ 'ਤੇ ਆੜ੍ਹਤੀ ਐਸੋਸੀਏਸ਼ਨ ਮਿਲੇ ਅਹੁਦੇ 'ਤੇ ਸਨਮਾਨ ਲਈ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕੁਲਦੀਪ ਸਿੰਘ ਅਦਲੀਵਾਲਾ ਨੇ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਪਿੰਡ ਲੋਕਾਂ ਦੇ ਭਲਾਈ ਤੇ ਸਮਾਜ ਸੇਵੀ ਕੰਮਾਂ ਮੋਹਰੀ ਹੋ ਕੇ ਕੰਮ ਕਰਨਗੇ | ਸਨਮਾਨ ਕਰਨ ਵਾਲਿਆਂ 'ਚ ਯੂਥ ਅਕਾਲੀ ਦੇ ਸੀਨੀਅਰ ਯੂਥ ਆਗੂ ਅਨਮੋਲ ਸਿੰਘ ਅਦਲੀਵਾਲਾ ਤੇ ਗੁਰਦੀਪ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਬਲਦੇਵ ਸਿੰਘ ਸਾਬਕਾ ਸਰਪੰਚ, ਸੁਖਮਨਦੀਪ ਸਿੰਘ ਸੰਨੀ, ਪਿ੍ੰਸ ਸ਼ਾਹ ਮੈਂਬਰ ਪੰਚਾਇਤ, ਰਾਮ ਸਿੰਘ, ਕੁਲਬੀਰ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ਼, ਸਤਨਾਮ ਸਿੰਘ, ਨਿਰਮਲ ਸਿੰਘ ਮੈਂਬਰ ਪੰਚਾਇਤ, ਪਸਤੌਲ ਸਿੰਘ, ਜੋਬਨਜੀਤ ਸਿੰਘ ਮੈਂਬਰ ਪੰਚਾਇਤ, ਗੁਰਲਾਲ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਬਚਿੱਤਰ ਸਿੰਘ ਸਾਬਕਾ ਫੌਜੀ, ਸੋਨੂੰ ਅਦਲੀਵਾਲਾ, ਟੀਟਾ ਅਦਲੀਵਾਲਾ, ਸੁਖਬੀਰ ਸਿੰਘ, ਸੁੱਖ ਅਦਲੀਵਾਲਾ, ਰਣਬੀਰ ਸਿੰਘ ਨੰਬਰਦਾਰ, ਬਿੱਲੂ ਨੰਬਰਦਾਰ, ਮਨਪ੍ਰੀਤ ਸਿੰਘ, ਰਵਿੰਦਰ ਨੰਬਰਦਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੁਮੈਟੋ ਦੇ ਡਲਿਵਰੀ ਬੁਆਏ ਦਾ ਭੇਦ ਭਰੇ ਹਾਲਾਤ 'ਚ ਕਤਲ ਹੋਣ ਦੀ ਗੁੱਥੀ ਹਾਲੇ ਨਹੀਂ ਸੁਲਝੀ <br/> ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਲੁਬਾਣਾ ਦੀ ਨਵੀਂ ਇਮਾਰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।