29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੇ 489 ਵਿਦਿਆਰਥੀਆਂ ਦੀ 46 ਪ੍ਰਮੁੱਖ ਕੰਪਨੀਆਂ 'ਚ ਹੋਈ ਪਲੇਸਮੈਂਟ <br/>

ਅਜੀਤ ਡੈਸਕ 11-05-2026
ਮਾਨਾਂਵਾਲਾ, 10 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏ. ਜੀ. ਸੀ.) ਉੱਚ ਸਿੱਖਿਆ ਅਤੇ ਕੈਰੀਅਰ ਦੀ ਤਰੱਕੀ ਵਿਚ ਨਵੇਂ ਮੀਲ ਪੱਥਰ ਸਥਾਪਤ ਕਰਕੇ ਆਪਣੇ ਸ਼ਾਨਦਾਰ ਇਤਿਹਾਸ ਨੂੰ ਕਾਇਮ ਰੱਖਣ ਵਿਚ ਕਾਮਯਾਬ ਰਿਹਾ, ਜਿਸਦੀ ਮਿਸਾਲ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੇ 489 ਵਿਦਿਆਰਥੀਆਂ ਦੀ ਰਾਸ਼ਟਰੀ ਅਤੇ ਬਹੁ-ਰਾਸ਼ਟਰੀ 46 ਪ੍ਰਮੁੱਖ ਕੰਪਨੀਆਂ 'ਚ ਹੋਈ ਪਲੇਸਮੈਂਟ ਤੋਂ ਮਿਲਦੀ ਹੈ | ਇਸ ਸਾਲ ਦੀ ਪ੍ਰਭਾਵਸ਼ਾਲੀ ਪਲੇਸਮੈਂਟ ਡਰਾਈਵ ਦੌਰਾਨ ਤਕਨਾਲੋਜੀ ਤੇ ਫਾਰਮਾਸਿਊਟੀਕਲ ਤੋਂ ਲੈ ਕੇ ਹੋਟਲ ਮੈਨਜਮੈਂਟ (ਪ੍ਰਾਹੁਣਚਾਰੀ) ਅਤੇ ਕੋਰ ਇੰਜੀਨੀਅਰਿੰਗ ਤੱਕ, ਏਜੀਸੀ ਦੇ ਵਿਦਿਆਰਥੀਆਂ ਨੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਨਤੀਜੇ ਹਾਸਿਲ ਕੀਤੇ, ਜੋ ਵੱਡੇ ਮਾਣ ਵਾਲੀ ਗੱਲ ਹੈ | ਏਜੀਸੀ ਦੇ ਚੇਅਰਮੈਨ, ਐਡਵੋਕੇਟ ਅਮਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ, ਹਿੰਮਤ ਅਤੇ ਦਿ੍ੜਤਾ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਇਸ ਪਲੇਸਮੈਂਟ ਮੁਹਿੰਮ ਵਿਚ ਸਫਲ ਰਹੇ ਵਿਦਿਆਰਥੀਆਂ ਅਤੇ ਫੈਕਲਟੀ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ | ਏਜੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਅਤੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਬਹੁਤ ਫ਼ਖ਼ਰ ਮਹਿਸੂਸ ਕਰਦਿਆਂ ਪਲੇਸਮੈਂਟ ਸੈੱਲ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਏਜੀਸੀ ਦੇ ਗੁਣਵੱਤਾ ਸਿੱਖਿਆ, ਹੁਨਰ ਵਿਕਾਸ ਅਤੇ ਕਰੀਅਰ ਦੀ ਤਿਆਰੀ 'ਤੇ ਧਿਆਨ ਕੇਂਦਰਿਤ ਕਰਨ ਦਾ ਪ੍ਰਮਾਣ ਹਨ |

ਪਿਛਲੀ ਖ਼ਬਰ ਗੁੱਜਰਾਂ ਦੇ ਇਕ ਨੌਜਵਾਨ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦਾ ਮੋਟਰਸਾਈਕਲ ਤੇ ਦੁੱਧ ਦੇ ਕੈਨ ਖੋਹੇ <br/> ਅਗਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।