29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁੱਜਰਾਂ ਦੇ ਇਕ ਨੌਜਵਾਨ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦਾ ਮੋਟਰਸਾਈਕਲ ਤੇ ਦੁੱਧ ਦੇ ਕੈਨ ਖੋਹੇ <br/>

ਅਜੀਤ ਡੈਸਕ 11-05-2026
ਚੇਤਨਪੁਰਾ, 10 ਮਈ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਗਤਪੁਰਾ ਵਿਖੇ ਰਹਿ ਰਹੇ ਗੁੱਜਰਾਂ ਦੇ ਇਕ ਨੌਜਵਾਨ ਕੋਲੋਂ ਉਸਦਾ ਮੋਟਰਸਾਈਕਲ 'ਤੇ ਦੁੱਧ ਦੇ ਭਰੇ ਹੋਏ ਦੋ ਕੈਨ ਜਬਰਦਸਤੀ ਖੋਹਣ ਤੇ ਉਸਨੂੰ ਗੰਭੀਰ ਜ਼ਖ਼ਮੀ ਕਰਨ ਦੀ ਖਬਰ ਹੈ ਪੁਲਿਸ ਥਾਣਾ ਝੰਡੇਰ ਵਿਖੇ ਘਟਨਾ ਦੀ ਦਿੱਤੀ ਗਈ ਸੂਚਨਾ ਅਨੁਸਾਰ ਨੌਜਵਾਨ ਜਾਫਰ ਅਲੀ 15 ਸਾਲਾ ਸਪੁੱਤਰ ਸਾਮਾ ਅਲੀ ਵਾਸੀ ਸੰਗਤਪੁਰਾ ਜੋ ਕਿ ਆਪਣੇ ਮੋਟਰਸਾਈਕਲ 'ਤੇ ਦੁੱਧ ਦੇ 40-40 ਕਿਲੋ ਦੇ ਦੋ ਕੈਨ ਲੈ ਕੇ ਅੰਮਿ੍ਤਸਰ ਨੂੰ ਜਾ ਰਿਹਾ ਸੀ ਕਿ ਲਾਹੌਰ ਬਰਾਂਚ ਨਹਿਰ ਦੇ ਪੁੱਲ ਸੰਗਤਪੁਰਾ ਕੋਲ ਘਾਤ ਲਗਾ ਕੇ ਪਹਿਲਾਂ ਤੋਂ ਬੈਠੇ ਦੋ ਗੁੱਜਰਾਂ ਫੁਰਮਾਨ ਪੁੱਤਰ ਬਾਹੀ ਪਿੰਡ ਬੋਹੜੂ ਫਰਮਾਨ ਅਲੀ ਪੁੱਤਰ ਮੱਖਣ ਪਿੰਡ ਢੰਡ ਕਲੇਸ਼ ਨੇ ਜਾਫਰ ਅਲੀ ਨੂੰ ਜ਼ਬਰਦਸਤੀ ਰੋਕ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਸਿੱਟੇ ਵਜੋਂ ਉਸਦੀ ਖੱਬੀ ਬਾਂਹ ਟੁੱਟ ਗਈ ਤੇ ਹੋਰ ਸਰੀਰ ਤੇ ਵੀ ਸੱਟਾਂ ਵੱਜੀਆਂ ਉਸਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਲੁੱਟ ਖੋਹ ਦਾ ਮਸਲਾ ਨਹੀਂ ਹੈ ਤੇ ਇਨ੍ਹਾਂ ਦੋ ਪਰਿਵਾਰਾਂ ਵਿਚ ਹੋਈ ਆਪਸੀ ਝਗੜੇ ਉਪਰੰਤ ਇਨ੍ਹਾਂ ਦੇ ਗੁਆਂਡ ਰਹਿੰਦੇ ਪਰਿਵਾਰ ਦੇ ਰਿਸ਼ਤੇਦਾਰਾਂ ਵਜੋਂ ਗੁੱਸੇ ਵਿਚ ਆ ਕੇ ਗਲਤ ਕਦਮ ਚੁੱਕਿਆ ਗਿਆ ਹੈ | ਗੁੱਜਰਾਂ ਵਲੋਂ ਦਿੱਤੀ ਗਈ ਸੂਚਨਾ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬਾਰ ਕੌਂਸਲ ਦੇ ਮੈਂਬਰ ਰੰਧਾਵਾ ਦਾ ਅੰਮਿ੍ਤਸਰ ਪੁੱਜਣ 'ਤੇ ਵਕੀਲ ਭਾਈਚਾਰੇ ਵਲੋਂ ਨਿੱਘਾ ਸਵਾਗਤ <br/> ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੇ 489 ਵਿਦਿਆਰਥੀਆਂ ਦੀ 46 ਪ੍ਰਮੁੱਖ ਕੰਪਨੀਆਂ 'ਚ ਹੋਈ ਪਲੇਸਮੈਂਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।