ਅੰਮਿ੍ਤਸਰ, 10 ਮਈ (ਰੇਸ਼ਮ ਸਿੰਘ)-ਬਾਰ ਕੌਂਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵ ਨਿਯੁਕਤ ਮੈਂਬਰ ਦਿਆਲਪ੍ਰਤਾਪ ਸਿੰਘ ਰੰਧਾਵਾ ਦਾ ਅੰਮਿ੍ਤਸਰ ਪਹੁੰਚਣ 'ਤੇ ਅੰਮਿ੍ਤਸਰ ਬਾਰ ਐਸੋਸੀਏਸ਼ਨ ਤੇ ਸਮੁਚੇ ਵਕੀਲ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਯਾਦਗਾਰੀ ਚਿੰਨ੍ਹ ਦੇਕੇ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਅੰਮਿ੍ਤਸਰ ਬਾਰ ਦੇ ਪ੍ਰਧਾਨ ਐਡਵੋਕਟ ਗੁਰਪ੍ਰੀਤ ਸਿੰਘ ਪਨੇਸਰ, ਸੈਕਟਰੀ ਵਿੱਕੀ ਮਹਿਰਾ, ਸਾਬਕਾ ਪ੍ਰਧਾਨ ਵੀ.ਕੇ. ਢੰਡ, ਪ੍ਰਦੀਪ ਕੁਮਾਰ ਸੈਣੀ, ਕਸ਼ਮੀਰਾ ਸਿੰਘ ਧਾਲੀਵਾਲ, ਅਨਿਲ ਚੀਮ, ਗੁਰਜੀਤ ਸਿੰਘ ਗੁੱਗ ਅਤੇ ਸੀਨੀਅਰ ਵਕੀਲਾਂ ਜਿਵੇਂ ਜਸਬੀਰ ਸਿੰਘ ਘੁੰਮਣ ਤੇ ਹੋਰਾਂ ਵਲੋਂ ਵੀ ਯਾਦਗਾਰੀ ਚਿੰਨ੍ਹਾਂ ਨਾਲ ਨਿੱਘਾ ਸਵਾਗਤ ਕੀਤਾ | ਸ੍ਰੀ ਰੰਧਾਵਾ ਨੇ ਅੰਮਿ੍ਤਸਰ ਦੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਕੀਲ ਭਾਈਚਾਰੇ ਨੂੰ ਦਰਪੇਸ਼ ਸਮੱਸਿਆ ਨੂੰ ਹਰ ਹੀਲੇ ਪੂਰੀ ਕਰਨ ਲਈ ਨਿਰੰਤਰ ਯਤਨ ਕਰਨਗੇ |