ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਵਿਦਿਆਰਥੀਆਂ ਵਲੋਂ ਆਲ ਇੰਡੀਆ ਵੈਟਰਨਰੀ ਐਜੂਕੇਸ਼ਨਲ ਦੌਰਾ <br/>
ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਵਿਦਿਆਰਥੀ ਤੇ ਪ੍ਰੋਫੈਸਰ ਸਾਹਿਬਾਨ 15 ਰੋਜ਼ਾ ਵਿੱਦਿਅਕ ਦੌਰੇ ਦੌਰਾਨ ਇਕ ਵੈਟਰਨਰੀ ਕਾਲਜ ਵਿਖੇ ਗਰੁੱਪ ਤਸਵੀਰ ਵਿਚ ਨਜ਼ਰ ਆ ਰਹੇ ਹਨ | ਅਜੀਤ ਤਸਵੀਰ
<br/>
19-05-2026
ਕਾਲਜ ਪਿ੍ੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਹੱਤਵਪੂਰਨ ਅਕਾਦਮਿਕ ਪਹਿਲ ਕਲਾਸ ਰੂਮ ਸਿੱਖਿਆ ਨੂੰ ਅਸਲ ਵੈਟਰਨਰੀ ਅਭਿਆਸ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਤਜਰਬਾ ਪ੍ਰਦਾਨ ਕਰਨਾ, ਉਨ੍ਹਾਂ ਦੀ ਪੇਸ਼ਾਵਰ ਯੋਗਤਾ ਨੂੰ ਨਿਖਾਰਨਾ ਅਤੇ ਭਵਿੱਖ ਦੇ ਵੈਟਰਨਰੀ ਡਾਕਟਰਾਂ ਦੀ ਤਕਨੀਕੀ ਸੋਚ ਨੂੰ ਵਿਸਤਾਰ ਦੇਣਾ ਸੀ | ਉਨ੍ਹਾਂ ਕਿਹਾ ਕਿ ਇਸ ਟੂਰ 'ਚ 4 ਫੈਕਲਟੀ ਮੈਂਬਰਾਂ ਤੋਂ ਇਲਾਵਾ 84 ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰ: ਡਾ. ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਮੁੰਬਈ, ਮੈਂਗਲੂਰੁ ਤੇ ਹੈਦਰਾਬਾਦ ਦੇ ਪ੍ਰਸਿੱਧ ਵੈਟਰਨਰੀ ਅਦਾਰਿਆਂ ਅਤੇ ਸਹੂਲਤਾਂ ਸੰਬੰਧੀ ਗਿਆਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਇਸ ਦੌਰੇ 'ਚ ਇਨ੍ਹਾਂ ਸ਼ਹਿਰਾਂ ਦੇ ਵੈਟਰਨਰੀ ਕਾਲਜ, ਵੈਟਰਨਰੀ ਕਲੀਨਿਕਲ ਕੰਪਲੈਕਸ, ਕੁੱਤਿਆਂ, ਬਿੱਲੀਆਂ ਅਤੇ ਹੋਰ ਛੋਟੇ ਪਸ਼ੂਆਂ ਲਈ ਇਨਪੇਸ਼ੈਂਟ ਵਾਰਡ ਅਤੇ ਹੈਦਰਾਬਾਦ ਸਥਿਤ ਪ੍ਰਸਿੱਧ ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਬੈਂਗਲੁਰੂ ਦੇ ਤਕਨੀਕੀ ਅਜਾਇਬ ਘਰਾਂ ਦਾ ਵੀ ਦੌਰਾ ਕੀਤਾ | ਪਿ੍ੰ: ਡਾ. ਵਰਮਾ ਨੇ ਕਿਹਾ ਕਿ ਟੂਰ ਦੌਰਾਨ ਵਿਦਿਆਰਥੀਆਂ ਨੂੰ ਆਧੁਨਿਕ ਡਾਇਗਨੋਸਟਿਕ ਤਕਨੀਕਾਂ, ਕਲੀਨਿਕਲ ਪ੍ਰਕਿਰਿਆਵਾਂ, ਰਿਸਰਚ ਮੈਥਡੋਲੋਜੀ ਅਤੇ ਛੋਟੇ ਤੇ ਵੱਡੇ ਪਸ਼ੂਆਂ ਦੀ ਸਿਹਤ ਸੰਭਾਲ ਨਾਲ ਜੁੜੀਆਂ ਵਿਗਿਆਨਕ ਪ੍ਰਬੰਧਕੀ ਅਭਿਆਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ |