07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਜੀਠੀਆ ਦੀ ਅਗਾਊਂ ਜ਼ਮਾਨਤ ਸੱਚ ਦੀ ਜਿੱਤ-ਟਰੱਕਾਂ ਵਾਲਾ

ਅਜੀਤ ਡੈਸਕ 16-06-2026

 ਅੰਮ੍ਰਿਤਸਰ, 15 ਜੂਨ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰ: 30 ਤੋਂ ਅਕਾਲੀ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲਾ ਨੇ ਇਸ ਨੂੰ ਸਚਾਈ ਦੀ ਜਿੱਤ ਦੱਸਿਆ ਹੈ। ਕੌਂਸਲਰ ਟਰੱਕਾਂ ਵਾਲਾ ਨੇ ਕਿਹਾ ਕਿ ਪੈਰਾਸ਼ੂਟ ਰਾਹੀਂ ਆਮ ਆਦਮੀ ਪਾਰਟੀ ‘ਚ ਦਾਖਲ ਹੋਏ ਕੁਝ ਲੋਕ ਆਪਣੀ ਝੂਠੀ ਚੌਧਰ ਦੇ ਕਾਰਨ ਬਿਕਰਮ ਸਿੰਘ ਮਜੀਠੀਆ ‘ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਫਸਾਉਣ ਦਾ ਯਤਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪੁਲਿਸ ‘ਤੇ ਦਬਾਅ ਬਣਾ ਰਹੇ ਸਨ ਪਰ ਕਾਨੂੰਨ ਸੱਚ ਤੇ ਝੂਠ ਨੂੰ ਪਹਿਚਾਣਦਾ ਹੈ ਜਿਸ ਕਾਰਨ ਮਾਨਯੋਗ ਅਦਾਲਤ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਵਿਰੋਧੀਆਂ ਦੀਆਂ ਸਾਜਿਸ਼ਾਂ ਕਦੀ ਵੀ ਸਫਲ ਨਹੀਂ ਹੋਣਗੀਆਂ। ਬਿਕਰਮ ਸਿੰਘ ਮਜੀਠੀਆ ਜੋ ਮਾਝੇ ਦਾ ਜਰਨੈਲ ਹੈ। ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਕੌਂਸਲਰ ਟਰੱਕਾਂ ਵਾਲਾ ਨੇ ਕਿਹਾ ਕਿ ਪਹਿਲਾਂ ਵੀ ਸ: ਮਜੀਠੀਆ ਨੂੰ ਪੰਜਾਬ ਸਰਕਾਰ ਵਲੋਂ ਝੂਠੇ ਮਾਮਲੇ ‘ਚ ਫਸਾਉਣ ਦਾ ਯਤਨ ਕੀਤਾ ਸੀ, ਪਰ ਉਸ ਵਿਚ ਸਰਕਾਰ ਅਸਫ਼ਲ ਰਹੀ ਹੈ।

ਪਿਛਲੀ ਖ਼ਬਰ ਜੀ. ਐੱਸ. ਟੀ. ਪੀ. ਏ. ਨੇ ਸਟੇਟ ਟੈਕਸ ਵਿਭਾਗ ਕੋਲ ਚੁੱਕੇ ਜੀ. ਐੱਸ. ਟੀ. ਪ੍ਰਸ਼ਾਸਨ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ ਅਗਲੀ ਖ਼ਬਰ ਪਿੰਡ ਗੁਰੂਵਾਲੀ ਦੀ ਸੈਲੀਬਰੇਸਨ ਇਨਕਲੇਵ ਕਾਲੋਨੀ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।