07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜੀ. ਐੱਸ. ਟੀ. ਪੀ. ਏ. ਨੇ ਸਟੇਟ ਟੈਕਸ ਵਿਭਾਗ ਕੋਲ ਚੁੱਕੇ ਜੀ. ਐੱਸ. ਟੀ. ਪ੍ਰਸ਼ਾਸਨ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ

ਅਜੀਤ ਡੈਸਕ 16-06-2026

ਅੰਮ੍ਰਿਤਸਰ, 15 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜੀ. ਐੱਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਅੰਮ੍ਰਿਤਸਰ ਦਾ ਇਕ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਨੀਲ ਅਰੋੜਾ ਦੀ ਅਗਵਾਈ ‘ਚ ਅੱਜ ਸਹਾਇਕ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ ਡਿਵੀਜ਼ਨ ਨਾਲ ਮੁਲਾਕਾਤ ਕਰਕੇ ਜੀ. ਐੱਸ. ਟੀ. ਕਾਨੂੰਨ ਨੂੰ ਲਾਗੂ ਕਰਨ ਨਾਲ ਸੰਬੰਧਿਤ ਵੱਖ-ਵੱਖ ਗੰਭੀਰ ਸਮੱਸਿਆਵਾਂ ਬਾਰੇ ਇਕ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਪ੍ਰਧਾਨ ਐਡਵੋਕੇਟ ਸੁਨੀਲ ਅਰੋੜਾ ਨੇ ਐਸੋਸੀਏਸ਼ਨ ਵਲੋਂ ਮੁੱਖ ਤੌਰ ‘ਤੇ ਨਿਯਮ 86ਏ ਦੇ ਤਹਿਤ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਨੂੰ ਬਿਨਾਂ ਕਿਸੇ ਪ੍ਰਕਿਰਿਆ ਦੀ ਪਾਲਣਾ ਕੀਤੇ ਰੋਕਣ, ਜੀ. ਐੱਸ. ਟੀ. ਰਿਫੰਡ ਕੇਸਾਂ ਦੇ ਨਿਪਟਾਰੇ ਵਿੱਚ ਬੇਲੋੜੀ ਦੇਰੀ, ਲੋੜੀਂਦੀ ਆਈ. ਟੀ. ਸੀ. ਦੀ ਉਪਲਬਧਤਾ ਦੇ ਬਾਵਜੂਦ ਨਕਦ ਜਮ੍ਹਾਂ ਕਰਵਾਉਣ ਲਈ ਦਬਾਅ, ਸੁਧਾਰ ਦੇ ਨਿਪਟਾਰੇ ‘ਚ ਦੇਰੀ ਅਤੇ ਰਜਿਸਟਰੇਸ਼ਨ ਅਰਜ਼ੀਆਂ ਨੂੰ ਰੱਦ ਕਰਨ, ਪੰਜਾਬ ਜੀ. ਐਸ. ਟੀ. ਸੂਚਨਾਵਾਂ ਅਤੇ ਸਰਕੂਲਰਾਂ ਨੂੰ ਜਨਤਕ ਪੋਰਟਲ ‘ਤੇ ਅਪਲੋਡ ਨਾ ਕਰਨ, ਜੀ. ਐੱਸ. ਟੀ. ਪੀ. ਏ. ਮੈਂਬਰਾਂ ਨਾਲ ਸਤਿਕਾਰਯੋਗ ਵਿਵਹਾਰ ਨੂੰ ਯਕੀਨੀ ਬਣਾਉਣ ਅਤੇ ਅਧਿਕਾਰੀਆਂ ਦੀਆਂ ਵਾਰ-ਵਾਰ ਮੀਟਿੰਗਾਂ ਕਾਰਨ ਕੰਮ ‘ਚ ਵਿਘਨ ਵਰਗੇ ਮੁੱਦੇ ਚੁੱਕੇ। ਉਨ੍ਹਾਂ ਮੰਗ ਕੀਤੀ ਕਿ ਜੀ. ਐੱਸ. ਟੀ. ਕਾਨੂੰਨ ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਪ੍ਰੈਕਟੀਸ਼ਨਰ ਵਪਾਰਕ ਭਾਈਚਾਰੇ ਅਤੇ ਟੈਕਸ ਵਿਭਾਗ ਵਿਚਕਾਰ ਇਕ ਮਹੱਤਵਪੂਰਨ ਪੁਲ ਦਾ ਕੰਮ ਕਰਦੇ ਹਨ। ਇਸ ਲਈ ਇਕ ਪਾਰਦਰਸ਼ੀ, ਟੈਕਸਦਾਤਾ-ਅਨੁਕੂਲ ਅਤੇ ਕਾਨੂੰਨੀ ਪ੍ਰਸ਼ਾਸਕੀ ਪ੍ਰਣਾਲੀ ਸਮੇਂ ਦੀ ਲੋੜ ਹੈ। ਮੀਟਿੰਗ ‘ਚ ਸਹਾਇਕ ਕਮਿਸ਼ਨਰ ਸਟੇਟ ਟੈਕਸ ਮੈਡਮ ਪ੍ਰਗਤੀ ਸੇਠੀ ਨੇ ਐਸੋਸੀਏਸ਼ਨ ਵਲੋਂ ਚੁੱਕੇ ਸਾਰੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਜੀ. ਐਸ. ਟੀ. ਪੀ. ਏ. ਵਲੋਂ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਠਾਏ ਗਏ ਸਾਰੇ ਮੁੱਦਿਆਂ ‘ਤੇ ਪਹਿਲ ਦੇ ਆਧਾਰ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਮੌਕੇ ਐਡਵੋਕੇਟ ਜੀ. ਐੱਸ. ਗਰੋਵਰ, ਐਡਵੋਕੇਟ ਨਵੀਨ ਸ਼ਰਮਾ, ਐਡਵੋਕੇਟ ਵਿਕਾਸ ਖੰਨਾ, ਸੀ. ਏ. ਮਨੋਜ ਮਹਾਜਨ, ਅਸ਼ੋਕ ਭਾਟੀਆ, ਐਡਵੋਕੇਟ ਸੌਰਵ ਮਹਿਰ, ਐਡਵੋਕੇਟ ਵਿਕਾਸ ਮਦਾਹਰ, ਐਡਵੋਕੇਟ ਦਾਨਿਸ਼ ਵਰਮਾ, ਐਡਵੋਕੇਟ ਧਰੁਵ ਜੇਤਲੀ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਚਿਰਾਗ ਪੁਰੀ, ਐਡਵੋਕੇਟ ਸ਼ੁਭਮ ਮਿੱਤਲ, ਐਡਵੋਕੇਟ ਵਿਸ਼ੂ ਗਰੋਵਰ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਕੀ ਮੁੜ ਹੋਇਆ ਥਾਣੇ ਮੂਹਰੇ ਗ੍ਰਨੇਡ ਹਮਲਾ, ਪੁਲਿਸ ਨੇ ਕਿਹਾ ਗੱਡੀ ਦਾ ਟਾਇਰ ਫਟਿਆ ਅਗਲੀ ਖ਼ਬਰ ਮਜੀਠੀਆ ਦੀ ਅਗਾਊਂ ਜ਼ਮਾਨਤ ਸੱਚ ਦੀ ਜਿੱਤ-ਟਰੱਕਾਂ ਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।