07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੀ ਮੁੜ ਹੋਇਆ ਥਾਣੇ ਮੂਹਰੇ ਗ੍ਰਨੇਡ ਹਮਲਾ, ਪੁਲਿਸ ਨੇ ਕਿਹਾ ਗੱਡੀ ਦਾ ਟਾਇਰ ਫਟਿਆ

ਅਜੀਤ ਡੈਸਕ 16-06-2026

ਅੰਮ੍ਰਿਤਸਰ, 15 ਜੂਨ (ਰੇਸ਼ਮ ਸਿੰਘ)-ਕੁਝ ਸਮੇਂ ਪਹਿਲਾਂ ਥਾਣਿਆਂ ਮੂਹਰੇ ਹੁੰਦੇ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਭਾਵੇਂ ਪੂਰੀ ਤਰ੍ਹਾਂ ਰੁਕ ਗਈਆਂ ਹਨ ਪਰ ਅੱਜ ਇਸ ਦੀ ਮੁੜ ਚਰਚਾ ਫੈਲ ਗਈ ਜਦੋਂ ਕਿ ਸ਼ੋਸਲ ਮੀਡੀਆ ‘ਤੇ ਜ਼ਿੰਮੇਵਾਰੀ ਵਾਲੀ ਪੋਸਟ ਚਰਚਾ ‘ਚ ਆ ਗਈ ਕਿ ਥਾਣੇ ਮੂਹਰੇ ਗ੍ਰਨੇਡ ਹਮਲਾ ਹੋਇਆ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਚਰਚਾ ਸੀ ਕਿ ਗੁਰੂ ਨਾਨਕ ਦੇਵ ਹਸਪਤਾਲ ਦਾ ਕੋਈ ਕੰਪਰੈਸ਼ਰ ਫਟਿਆ ਹੈ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ ਹੈ। ਇਹ ਘਟਨਾ ਬੀਤੇ ਦਿਨਾਂ ਦੀ ਹੈ ਜਦੋਂ ਕਿ ਅਜ ਸ਼ੋਸ਼ਲ ਮੀਡੀਆ ‘ਤੇ ਕਿਸੇ ਵਲੋਂ ਇਕ ਤਸਵੀਰ ਪਾ ਕੇ ਵਾਇਰਲ ਕੀਤੀ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਥਾਣੇ ‘ਤੇ ਗ੍ਰਨੇਡ ਹਮਲਾ ਹੋਇਆ ਹੈ। ਇਸ ਸੰਬੰਧੀ ਥਾਣਾ ਮਜੀਠਾ ਰੋਡ ਦੇ ਮੁਖੀ ਇੰਸ: ਰਾਕੇਸ਼ ਕੁਮਾਰ ਨੇ ਗ੍ਰਨੇਡ ਹਮਲੇ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਇਹ ਕੇਵਲ ਗੱਡੀ ਦਾ ਟਾਇਰ ਫਟਣ ਨਾਲ ਹੀ ਧਮਾਕਾ ਹੋਇਆ ਸੀ ਜਿਸ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਕੋਈ ਵੀ ਗ੍ਰਨੇਡ ਹਮਲੇ ਵਰਗੀ ਘਟਨਾ ਨਹੀਂ ਹੈ।

ਪਿਛਲੀ ਖ਼ਬਰ ਸਾਬਕਾ ਉਪ ਮੁਖ ਮੰਤਰੀ ਸੋਨੀ ਵਲੋਂ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਪੁਸਤਕ ਰਿਲੀਜ਼ ਅਗਲੀ ਖ਼ਬਰ ਜੀ. ਐੱਸ. ਟੀ. ਪੀ. ਏ. ਨੇ ਸਟੇਟ ਟੈਕਸ ਵਿਭਾਗ ਕੋਲ ਚੁੱਕੇ ਜੀ. ਐੱਸ. ਟੀ. ਪ੍ਰਸ਼ਾਸਨ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।