02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਹਲਕੀ ਜਿਹੀ ਬਾਰਿਸ਼ ਨੇ ਖੋਲ੍ਹੀ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ

ਅਜੀਤ ਡੈਸਕ 07-07-2026

ਅੰਮ੍ਰਿਤਸਰ, 6 ਜੁਲਾਈ (ਹਰਮਿੰਦਰ ਸਿੰਘ)- ਸ਼ਹਿਰ ’ਚ ਸੀਵਰੇਜ਼ ਦੀ ਡੀਸਿਲਟਿੰਗ ਕਰਨ ਲਈ ਨਗਰ ਨਿਗਮ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ 20 ਵਾਰਡਾਂ ’ਚ ਡੀਸਿਲਟਿੰਗ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਗਮ ਵਲੋਂ ਆਪਣੇ ਕਰਮਚਾਰੀ ਵੀ ਸੀਵਰੇਜ਼ ਦੀ ਸਫ਼ਾਈ ਕਰਵਾਉਣ ਲਈ ਲਗਾਏ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਲੰਘੀ ਰਾਤ ਨੂੰ ਹੋਈ ਬਾਰਿਸ਼ ਨੇ ਨਿਗਮ ਦੇ ਸਾਰੇ ਦਾਅਵਿਆਂ ਦੀ ਪੋਲ ਕੇ ਰੱਖ ਦਿੱਤੀ ਹੈ । ਸ਼ਹਿਰ ਦੇ ਕਈ ਇਲਾਕਿਆਂ ’ਚ ਬਰਸਾਤ ਦਾ ਪਾਣੀ ਘੰਟਿਆ ਤੱਕ ਸੜਕਾਂ ’ਤੇ ਖੜ੍ਹਾ ਰਿਹਾ । ਅੰਮ੍ਰਿਤਸਰ ’ਚ 5 ਅਤੇ 6 ਜੁਲਾਈ ਦੀ ਦਰਮਿਆਨੀ ਰਾਤ ਨੂੰ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਸਵੇਰ 8.30 ਵਜੇ ਤੱਕ 10.1 ਮਿਲੀਮੀਟਰ ਤੱਕ ਮੀਂਹ ਪਿਆ । ਜਿਸ ਨਾਲ ਸੋਮਵਾਰ ਦੀ ਸਵੇਰ ਖੁਸ਼ਗੁਆਰ ਚੜ੍ਹੀ ਪਰ ਜਿਉਂ ਜਿਉਂ ਸਮਾਂ ਵਧਦਾ ਗਿਆ ਵਾਤਾਵਰਨ ’ਚ ਹੁੰਮਸ ਵਧ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ‘ਚ ਕਾਫ਼ੀ ਸਮੇਂ ਬਰਸਾਤੀ ਪਾਣੀ ਖੜ੍ਹਾ ਰਹਿਣ ਕਰਕੇ ਉਸ ਦੀ ਭੜਾਸ ਤੇ ਹੁੰਮਸ ਨੂੰ ਹੋਰ ਵੀ ਵਧਾ ਰਹੀ ਸੀ । ਸਥਾਨਕ ਟੇਲਰ ਰੋਡ, ਕਚਹਿਰੀ ਰੋਡ, ਪੁਤਲੀਘਰ, ਹਵਾਈ ਅੱਡਾ ਰੋਡ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਕਈ ਘੰਟਿਆਂ ਤੱਕ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਇਆ।

ਪਿਛਲੀ ਖ਼ਬਰ ਸਰਹੱਦੀ ਤੇ ਸਿਆਸੀ ਤਲਖ਼ੀਆਂ ਨਾਲ ਹੋ ਰਿਹਾ ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਪ੍ਰਭਾਵਿਤ ਅਗਲੀ ਖ਼ਬਰ ਕੰਪਿਊਟਰ ਟੀਚਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।