02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੇ ਆਟੋ ’ਚ ਤੇਜ ਰਫ਼ਤਾਰ ਕਾਰ ਨੇ ਮਾਰੀ ਟੱਕਰ

ਅਜੀਤ ਡੈਸਕ 07-07-2026

ਮਾਨਾਂਵਾਲਾ, 6 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਅੱਜ ਸਵੇਰੇ ਇਕ ਤੇਜ ਰਫਤਾਰ ਕਾਰ ਨੇ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਆ ਰਹੇ ਆਟੋ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਸੜਕ ਦੇ ਕੰਢੇ ਪਲਟ ਗਿਆ ਤੇ ਆਟੋ ਦੇ ਡਰਾਈਵਰ, ਮਾਂ-ਧੀ ਸਮੇਤ 4 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਇਕ ਆਟੋ ਨੰਬਰ ਪੀ.ਬੀ.02 ਡੀ. ਐੱਫ. 4603, ਜਿਸ ਨੂੰ ਹਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਚਲਾ ਰਿਹਾ ਸੀ, ਜਦੋਂ ਸ਼ੁਕਰਾਨਾ ਪੈਲੇਸ, ਜੀ.ਟੀ. ਰੋਡ ਮਾਨਾਂਵਾਲਾ ਦੇ ਨੇੜੇ ਸਵਾਰੀਆਂ ਉਤਾਰਨ ਲਈ ਰੁਕਿਆ ਤਾਂ ਪਿੱਛੋਂ ਅੰਮ੍ਰਿਤਸਰ ਵਲੋਂ ਹੀ ਆ ਰਹੀ ਇਕ ਤੇਜ ਰਫਤਾਰ ਹੁੰਡਈ ਔਰਾ ਟੈਕਸੀ ਕਾਰ ਨੰਬਰ ਪੀ.ਬੀ. 01 ਐੱਫ. 7019 ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਪਲਟ ਗਿਆ ਤੇ ਬੁਰੀ ਨੁਕਸਾਨਿਆ ਗਿਆ। ਆਟੋ ਵਿਚ ਸਵਾਰ ਡਰਾਈਵਰ ਹਰਦੀਪ ਸਿੰਘ ਤੇ ਉਸਦੇ ਨਾਲ ਬੈਠੇ ਇਕ ਹੋਰ ਵਿਅਕਤੀ ਸਮੇਤ ਆਰਤੀਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਮਾਨਾਂਵਾਲਾ ਤੇ ਉਸਦੀ ਧੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਚੌਂਕੀ ਏ.ਐੱਸ.ਆਈ. ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਤੇ ਪੀ.ਸੀ.ਆਰ. ਟੀਮ ਨੇ ਕਾਰ ਡਰਾਈਵਰ ਅਰਵਿੰਦਰ ਸਿੰਘ ਪੁੱਤਰ ਨੋਨੇ ਲਾਲ ਵਾਸੀ ਪਿੰਡ ਦੋਲਤ ਖਾਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰ ਲਿਆ। ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵੇਂ ਵਾਹਨ ਕਬਜ਼ੇ ਵਿਚ ਲੈ ਲਏ ਹਨ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਪਿਛਲੀ ਖ਼ਬਰ ਗੰਡਾ ਸਿੰਘ ਕਾਲੋਨੀ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਸਰਹੱਦੀ ਤੇ ਸਿਆਸੀ ਤਲਖ਼ੀਆਂ ਨਾਲ ਹੋ ਰਿਹਾ ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।