05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੰਜਾਬ ਮੋਦੀ ਦੀ ਅਗਵਾਈ, ਸ਼ਾਹ ਵਰਗੇ ਪ੍ਰਸ਼ਾਸਕ ਅਤੇ ਯੋਗੀ ਵਰਗੇ ਮੁੱਖ ਮੰਤਰੀ ਦੀ ਮੰਗ ਕਰਦਾ ਹੈ-ਮਲਿਕ

ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)-ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਉੱਤਰੀ ਵਿਧਾਨ ਸਭਾ ਹਲਕਾ ਵਾਰਡ ਨੰਬਰ 8 ਆਕਾਸ਼ ਐਵੇਨਿਊ ਫਤਿਹਗੜ੍ਹ ਚੂੜੀਆਂ ਰੋਡ ‘ਤੇ ਇਕ ਬੈਠਕ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਭਾਜਪਾ ਸਕੱਤਰ ਕਪਿਲ ਸ਼ਰਮਾ, ਮੰਡਲ ਪ੍ਰਧਾਨ ਕਿਸ਼ੋਰ ਰੈਨਾ, ਜਨਰਲ ਸਕੱਤਰ ਵਿਕਰਮ ਢਧੋਨਾ, ਅਰਜੁਨ ਮਲਿਕ, ਵਰਿੰਦਰ ਸਿੰਘ, ਸੰਦੀਪ ਸਿੰਘ, ਅਨਿਲ ਸ਼ਰਮਾ, ਇੰਦਰਜੀਤ, ਰਾਜੇਸ਼, ਰਿਤੇਸ਼ ਸ਼ਰਮਾ ਅਤੇ ਵਾਰਡ ਨਿਵਾਸੀ ਮੌਜੂਦ ਸਨ।

ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)-ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਉੱਤਰੀ ਵਿਧਾਨ ਸਭਾ ਹਲਕਾ ਵਾਰਡ ਨੰਬਰ 8 ਆਕਾਸ਼ ਐਵੇਨਿਊ ਫਤਿਹਗੜ੍ਹ ਚੂੜੀਆਂ ਰੋਡ ‘ਤੇ ਇਕ ਬੈਠਕ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਭਾਜਪਾ ਸਕੱਤਰ ਕਪਿਲ ਸ਼ਰਮਾ, ਮੰਡਲ ਪ੍ਰਧਾਨ ਕਿਸ਼ੋਰ ਰੈਨਾ, ਜਨਰਲ ਸਕੱਤਰ ਵਿਕਰਮ ਢਧੋਨਾ, ਅਰਜੁਨ ਮਲਿਕ, ਵਰਿੰਦਰ ਸਿੰਘ, ਸੰਦੀਪ ਸਿੰਘ, ਅਨਿਲ ਸ਼ਰਮਾ, ਇੰਦਰਜੀਤ, ਰਾਜੇਸ਼, ਰਿਤੇਸ਼ ਸ਼ਰਮਾ ਅਤੇ ਵਾਰਡ ਨਿਵਾਸੀ ਮੌਜੂਦ ਸਨ। ਇਸ ਮੌਕੇ ‘ਤੇ ਇਲਾਕਾ ਨਿਵਾਸੀਆਂ ਨੇ ਮਲਿਕ ਨੂੰ ਮੇਅਰ ਤੋਂ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ ‘ਚ ਕੀਤੇ ਗਏ ਵਿਕਾਸ ਲਈ ਸਨਮਾਨਿਤ ਕੀਤਾ। ਮਲਿਕ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੀ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਤੱਕ ਸ਼ੋਸ਼ਣ,ਲੁੱਟ ਅਤੇ ਭ੍ਰਿਸ਼ਟਾਚਾਰ ਦਾ ਰਿਕਾਰਡ ਕਾਇਮ ਕੀਤਾ। ਪੰਜਾਬ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ। ਹਾਲਾਂਕਿ, ਸੱਤਾ ਤੋਂ ਬਾਹਰ ਪੰਜ ਸਾਲ ਬਾਅਦ ਵੀ, ਕਾਂਗਰਸੀ ਆਗੂ ਲੋਕਾਂ ਦੀ ਭਲਾਈ ਨੂੰ ਭੁੱਲ ਰਹੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਭਾਲ ਵਿਚ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਇਕ ਸਵਾਰਥੀ ਲੜਾਈ ਲੜ ਰਹੇ ਹਨ ਜਿਸ ਨੂੰ ਲੋਕ ਦੇਖ ਰਹੇ ਹਨ। ਮਲਿਕ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਬਦਲਾਅ ਦੇ ਨਾਮ ‘ਤੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਨੇ ਰੰਗੀਨ ਪੰਜਾਬ ਦੇ ਸੁਪਨੇ ਦਿਖਾਏ ਸਨ । ਲੋਕਾਂ ਨੇ ਵਿਕਾਸ ਨਹੀਂ ਦੇਖਿਆ, ਜਦੋਂ ਕਿ ‘ਆਪ’ ਨੇਤਾਵਾਂ ਦੇ ਪਰਿਵਾਰ ਅਤੇ ਕਾਰੋਬਾਰ ਵਧੇ-ਫੁੱਲੇ ਹਨ । ਉਦਯੋਗ ਰਾਜ ਛੱਡ ਰਹੇ ਹਨ ਤੇ ਨੌਜਵਾਨ ਅਜੇ ਵੀ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੋਦੀ ਦੀ ਅਗਵਾਈ, ਸ਼ਾਹ ਵਰਗੇ ਪ੍ਰਸ਼ਾਸਕ ਅਤੇ ਯੋਗੀ ਵਰਗੇ ਮੁੱਖ ਮੰਤਰੀ ਦੀ ਮੰਗ ਕਰ ਰਹੇ ਹਨ।
ਪਿਛਲੀ ਖ਼ਬਰ ਹਾਈਕੋਰਟ ਵਲੋਂ ਫੀਸ ਅਧਿਆਦੇਸ਼ ਦੇ ਮਹੱਤਵਪੂਰਨ ਪ੍ਰਬੰਧ ’ਤੇ ਅੰਤਰਿਮ ਰੋਕ ਦਾ ਰਾਸਾ ਵਲੋਂ ਸਵਾਗਤ ਅਗਲੀ ਖ਼ਬਰ ਪਾਕਿਸਤਾਨ ਨੇ ਚੀਨ ਤੋਂ ਕੀਤੀ 1.3 ਅਰਬ ਡਾਲਰ ਦੀ ਮੁੜ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।