17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵੈਸ਼ ਚੇਅਰਮੈਨ ਡਾ: ਆਕਾਸ਼ਦੀਪ ਸਿੰਘ ਚੰਦੀ ਵਲੋਂ ਇੰਸਟੀਚਿਊਟਸ ਦੇ ਡਾ. ਅਰਵਿੰਦ ਦੇਵਾਂਗਨ ‘ਨੈਸ਼ਨਲ ਬਿਲਡਰ’ ਐਵਾਰਡ ਨਾਲ ਸਨਮਾਨਿਤ

ਜੇਠੂਵਾਲ, 16 ਸਤੰਬਰ ( ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਡੀਨ ਰਿਸਰਚ ਡਾ. ਅਰਵਿੰਦ ਦੇਵਾਂਗਨ ਨੂੰ ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਰੋਟਰੀ ਕਲੱਬ, ਅੰਮ੍ਰਿਤਸਰ ਵਲੋਂ ਐਵਾਰਡ ਮਿਲਣ ’ਤੇ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ.

ਅਜੀਤ ਡੈਸਕ 17-09-2026
ਜੇਠੂਵਾਲ, 16 ਸਤੰਬਰ ( ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੇ ਡੀਨ ਰਿਸਰਚ ਡਾ. ਅਰਵਿੰਦ ਦੇਵਾਂਗਨ ਨੂੰ ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਰੋਟਰੀ ਕਲੱਬ, ਅੰਮ੍ਰਿਤਸਰ ਵਲੋਂ ਐਵਾਰਡ ਮਿਲਣ ’ਤੇ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਡਾ. ਦੇਵਾਂਗਨ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਿਹਾ ਕਿ ਡਾ. ਦੇਵਾਂਗਨ ਨੇ ਖੋਜ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੇ 176 ਖੋਜ ਪੱਤਰ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਉੱਚ-ਪ੍ਰਭਾਵ ਵਾਲੇ ਸਕੋਪਸ ਇੰਡੈਕਸਡ ਪ੍ਰਕਾਸ਼ਨ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਖੋਜ ਪ੍ਰੋਜੈਕਟਾਂ ‘ਤੇ ਉਨ੍ਹਾਂ ਦੇ ਪੰਜ ਪੇਟੈਂਟ ਸਰਕਾਰ ਵਲੋਂ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਦੋਂ ਕਿ 20 ਹੋਰ ਪੇਟੈਂਟ ਦਾਇਰ ਕੀਤੇ ਗਏ ਹਨ। ਉਹ ਪੇਂਡੂ ਪਾਣੀ ਦੇ ਸ਼ੁੱਧੀਕਰਨ ਪ੍ਰਣਾਲੀਆਂ ਅਤੇ ਘੱਟ ਲਾਗਤ ਵਾਲੀ ਨਿਰਮਾਣ ਸਮੱਗਰੀ ਸਮੇਤ ਕੰਸਲਟੈਂਸੀ ਅਤੇ ਸਰਕਾਰੀ ਫੰਡ ਪ੍ਰਾਪਤ ਪ੍ਰੋਜੈਕਟਾਂ ’ਤੇ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਪਿਛਲੀ ਖ਼ਬਰ ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਵਲੋਂ 20 ਨੂੰ ਮੋਹਾਲੀ ’ਚ ਵੱਡਾ ਐਕਸ਼ਨ : ਦੀਪਕ ਗੱਗੋਮਾਹਲ ਅਗਲੀ ਖ਼ਬਰ ਮਾਨ ਸਰਕਾਰ ਨੇ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ : ਵਿਧਾਇਕ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।