21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰੋਟੇਰੀਅਨ ਡਾ: ਗਰੋਵਰ ਨੇ ਵਾਤਾਵਰਨ ਸੰਭਾਲ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਦਾ ਦਿੱਤਾ ਸੱਦਾ

ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਦੌਰਾਨ ਵਾਤਾਵਰਨ ਸੰਭਾਲ, ਵਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਚੁਨੌਤੀਆਂ ਨਾਲ ਨਜਿੱਠਣ ਲਈ ਸੂਬੇ ਭਰ ’ਚ ਵਿੱਢੇ ਗਏ ‘ਬੀਜ ਰੋਪਣ ਤੋਂ ਪੌਦਾ ਰੋਪਣ ਅਭਿਆਨ’ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਰੋਟੇਰੀਅਨ ਅਤੇ ਬਾਲ ਰੋਗ ਮਾਹਿਰ ਡਾ: ਨਰੇਸ਼ ਗਰੋਵਰ ਨੇ ਸਮਾਜ ਦੇ ਸਮੂਹ ਵਰਗਾਂ ਨੂੰ ਬੀਜ ਸੰਸਕ੍ਰਿਤੀ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮੁਹਿੰਮ ਕੇਵਲ ਬੀਜ ਵੰਡਣ ਤੱਕ ਸੀਮਤ ਨਹੀਂ ਹੈ, ਸਗੋਂ ਬੀਜ ਤੋਂ ਪੌਦਾ ਅਤੇ ਪੌਦੇ ਤੋਂ ਦਰਖ਼ਤ ਬਣਨ ਤੱਕ ਦੀ ਪੂਰੀ ਪ੍ਰਕਿਰਿਆ ’ਚ ਲੋਕਾਂ ਦੀ ਭਾਈਵਾਲੀ ਨੂੰ ਯਕੀਨੀ ਬਣਾਉਣ ਦਾ ਇਕ ਅਹਿਮ ਉਪਰਾਲਾ ਹੈ।

ਅਜੀਤ ਡੈਸਕ 21-10-2026
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਦੌਰਾਨ ਵਾਤਾਵਰਨ ਸੰਭਾਲ, ਵਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਚੁਨੌਤੀਆਂ ਨਾਲ ਨਜਿੱਠਣ ਲਈ ਸੂਬੇ ਭਰ ’ਚ ਵਿੱਢੇ ਗਏ ‘ਬੀਜ ਰੋਪਣ ਤੋਂ ਪੌਦਾ ਰੋਪਣ ਅਭਿਆਨ’ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਰੋਟੇਰੀਅਨ ਅਤੇ ਬਾਲ ਰੋਗ ਮਾਹਿਰ ਡਾ: ਨਰੇਸ਼ ਗਰੋਵਰ ਨੇ ਸਮਾਜ ਦੇ ਸਮੂਹ ਵਰਗਾਂ ਨੂੰ ਬੀਜ ਸੰਸਕ੍ਰਿਤੀ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮੁਹਿੰਮ ਕੇਵਲ ਬੀਜ ਵੰਡਣ ਤੱਕ ਸੀਮਤ ਨਹੀਂ ਹੈ, ਸਗੋਂ ਬੀਜ ਤੋਂ ਪੌਦਾ ਅਤੇ ਪੌਦੇ ਤੋਂ ਦਰਖ਼ਤ ਬਣਨ ਤੱਕ ਦੀ ਪੂਰੀ ਪ੍ਰਕਿਰਿਆ ’ਚ ਲੋਕਾਂ ਦੀ ਭਾਈਵਾਲੀ ਨੂੰ ਯਕੀਨੀ ਬਣਾਉਣ ਦਾ ਇਕ ਅਹਿਮ ਉਪਰਾਲਾ ਹੈ। ਡਾ: ਗਰੋਵਰ ਨੇ ਪਰਿਵਾਰਾਂ ਨੂੰ ਘਰਾਂ ਦੀਆਂ ਛੱਤਾਂ, ਬਾਲਕੋਨੀਆਂ ਜਾਂ ਖਾਲੀ ਥਾਵਾਂ ’ਤੇ ਘਰੇਲੂ ਬਗੀਚੀ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪਰਿਵਾਰ ਨੂੰ ਰਸਾਇਣ-ਮੁਕਤ, ਤਾਜ਼ੀਆਂ ਸਬਜ਼ੀਆਂ ਅਤੇ ਜੜੀਆਂ-ਬੂਟੀਆਂ ਮਿਲਦੀਆਂ ਹਨ। ਇਹ ਬੀਜ ਜਲਵਾਯੂ ਤਬਦੀਲੀ, ਸੋਕੇ ਅਤੇ ਬਿਮਾਰੀਆਂ ਪ੍ਰਤੀ ਵਧੇਰੇ ਸਹਿਣਸ਼ੀਲ ਹੁੰਦੇ ਹਨ। 20 ਏਐਸਆਰ03
ਪਿਛਲੀ ਖ਼ਬਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਦੀ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਹੋਈ ਫੈਲੋਸ਼ਿਪ ਮੀਟ ਅਗਲੀ ਖ਼ਬਰ ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ਵਿਖੇ ਨਵਰਾਤਰੀ ਅਤੇ ਵਿਜੈਦਸ਼ਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।