ਤਰਨ ਤਾਰਨ, 3 ਜੂਨ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਕੋਰਟ ਕੰਪਲੈਕਸ ਤਰਨ ਤਾਰਨ ਦੀ ਛੱਤ 'ਤੇ ਲੱਗੇ ਏਅਰ ਕੰਡੀਸ਼ਨਾਂ ਦੀਆਂ ਪਾਇਪਾਂ ਅਤੇ ਹੋਰ ਪੁਰਜੇ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕੀਤੇ ਜਾਣ ਦੇ ਮਾਮਲੇ ਵਿਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਅਮਨਦੀਪ ਸਿੰਘ ਅਦਾਲਤ ਏ.ਸੀ.ਜੇ. ਐੱਮ. ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ 2 ਅਪ੍ਰੈਲ ਦੀ ਰਾਤ ਤੋਂ ਕੋਰਟ ਦੀ ਛੱਤ 'ਤੇ ਲੱਗੇ ਏਅਰ ਕੰਡੀਸ਼ਨਾਂ ਦੀਆਂ ਪਾਇਪਾਂ ਅਤੇ ਹੋਰ ਪੁਰਜੇ ਰਾਤ ਸਮੇਂ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਜ ਕਰ ਲਿਆ ਹੈ |