03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਤਹਿਸੀਲ ਬਾਜ਼ਾਰ ਖੇਮਕਰਨ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰ ਪੇ੍ਸ਼ਾਨ

ਅਜੀਤ ਡੈਸਕ 30-07-2026
ਖੇਮਕਰਨ, 29 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪਿਛਲੇ ਕਈ ਦਿਨਾਂ ਤੋਂ ਤਹਿਸੀਲ ਬਾਜ਼ਾਰ ਖੇਮਕਰਨ ਅੰਦਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜਰ ਰਹੇ ਹਨ, ਜਿੱਥੇ ਗੰਦੇ ਪਾਣੀ ਤੋਂ ਆਉਂਦੀ ਬਦਬੂ ਕਾਰਨ ਰਾਹਗੀਰ ਅਤੇ ਦੁਕਾਨਦਾਰਾਂ ਦਾ ਲੰਘਣਾ ਇਸ ਰਸਤੇ ਤੋਂ ਔਖਾ ਹੋਇਆ ਪਿਆ ਹੈ, ਜਿਸ ਦੇ ਰੋਸ ਵਜੋਂ ਤਹਿਸੀਲ ਬਾਜ਼ਾਰ ਖੇਮਕਰਨ ਦੇ ਸਮੂਹ ਦੁਕਾਨਦਾਰਾਂ ਵਲੋਂ ਦਫ਼ਤਰ ਨਗਰ ਪੰਚਾਇਤ ਖੇਮਕਰਨ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸੰਬੰਧੀ ਪੀੜਤ ਦੁਕਾਨਦਾਰ ਸੰਦੀਪ ਕੁਮਾਰ ਮਹਿਤਾ ਪ੍ਰਧਾਨ ਤਹਿਸੀਲ ਬਾਜ਼ਾਰ, ਸੰਮਾ ਸਿੰਘ, ਵਿਜੇ ਕੁਮਾਰ ਬੱਤਾ, ਅਨਮੋਲ ਬਜਾਜ, ਕੰਵਲਜੀਤ ਵੱਤਾ, ਸੁਖਜਿੰਦਰ ਸਿੰਘ ਬੌਬੀ, ਬਿੱਟੂ ਸਿੰਘ, ਹਰਜੀਤ ਸਿੰਘ ਘਈ ,ਬੀ.ਕੇ. ਟੇਲਰ ,ਬੰਸੀ ਲਾਲ ਮਥਰੇਜਾ, ਰਾਜ ਕੁਮਾਰ ਮਹਿਤਾ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਦੁਕਾਨਦਾਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਤਹਿਸੀਲ ਬਾਜ਼ਾਰ ਖੇਮਕਨ ਵਿਚ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ, ਜਿਸ ਦਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵਾਰ-ਵਾਰ ਸਾਡੀ ਫਰਿਆਦ ਨੂੰ ਨਗਰ ਪੰਚਾਇਤ ਖੇਮਕਰਨ ਦੇ ਅਧਿਕਾਰੀਆਂ ਵਲੋਂ ਅੱਜ ਅਣਗੌਲਿਆਂ ਕੀਤਾ ਗਿਆ ਹੈ। ਜਦੋਂਕਿ ਅਸੀਂ ਦੁਕਾਨਦਾਰ ਹਰ ਪ੍ਰਕਾਰ ਦੇ ਟੈਕਸ ਨਗਰ ਪੰਚਾਇਤ ਖੇਮਕਰਨ ਰਾਹੀਂ ਸਰਕਾਰ ਨੂੰ ਦੇ ਰਹੇ ਹਾਂ। ਬੁਨਿਆਦੀ ਸਹੂਲਤਾਂ ਲੈਣਾ ਸਾਡਾ ਹੱਕ ਹੈ, ਪਰ ਸਾਨੂੰ ਇਸ ਹੱਕ ਤੋਂ ਵਾਂਝਿਆ ਕਰਕੇ ਮਤਰੇਈ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਜਦੋਂ ਸਮੂਹ ਦੁਕਾਨਦਾਰ ਆਪਣੀ ਮੁਸ਼ਕਿਲ ਨੂੰ ਲੈ ਕੇ ਦਫ਼ਤਰ ਨਗਰ ਪੰਚਾਇਤ ਗਏ ਤਾਂ ਸੰਬੰਧਿਤ ਅਧਿਕਾਰੀਆਂ ਨੇ ਅੱਗੋਂ ਬਹੁਤ ਮਾੜਾ ਵਰਤਾਓ ਕੀਤਾ, ਜਿਸ ਕਰਕੇ ਦੁਕਾਨਦਾਰਾਂ ਨੂੰ ਰੋਸ ਮੁਜ਼ਾਹਰਾ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ 30 ਜੁਲਾਈ ਦਿਨ ਵੀਰਵਾਰ ਨੂੰ ਸਮੂਹ ਖੇਮਕਰਨ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਨੂੰ ਬੰਦ ਕਰਕੇ ਗੋਂਡਰ ਚੌਂਕ ਵਿਚ ਨਗਰ ਪੰਚਾਇਤ ਖੇਮਕਰਨ ਦੇ ਖਿਲਾਫ਼ ਵੱਡਾ ਧਰਨਾ ਲਗਾਇਆ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਧਰਨੇ ਵਿਚ ਵੱਡੇ ਪੱਧਰ ’ਤੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਡੇ ਪੱਧਰ ’ਤੇ ਸ਼ਾਮਿਲ ਹੋਣਗੀਆਂ ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 20 ਵਿਅਕਤੀ ਗਿ੍ਫ਼ਤਾਰ—ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਸਾਲਾਂ ਤੋਂ ਬੰਦ ਪਏ ਐਨ.ਆਰ.ਆਈ. ਪਰਿਵਾਰ ਦੇ ਘਰ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਹਾਲਤ ’ਚ 2 ਪੁਰਾਤਨ ਸਰੂਪ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।