17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਪਾਰਕ ਸਿਲੰਡਰਾਂ ਦੇ ਭਾਅ ਵਧਣ ਨਾਲ ਮਹਿੰਗਾਈ ਦੇ ਝਟਕੇ ਲੱਗਣੇ ਸ਼ੁਰੂ <br/>

ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਜਤਿੰਦਰ ਭੰਬੀ)-ਕੇਂਦਰ ਸਰਕਾਰ ਵਲੋਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਪਾਰਕ ਸਿਲੰਡਰ ਦੇ ਭਾਅ ਵਿਚ ਲਗਭਗ 1 ਹਜ਼ਾਰ ਰੁਪਏ ਦੇ ਕੀਤੇ ਵਾਧੇ ਨਾਲ ਹੋਟਲਾਂ, ਢਾਬਿਆਂ ਤੋਂ ਇਲਾਵਾ ਉਦਯੋਗਿਕ ਇਕਾਈਆਂ ਨੂੰ ਅਜਿਹਾ ਝਟਕਾ ਲੱਗਾ ਹੈ ਕਿ ਹਰ ਕੋਈ ਦੰਗ ਰਹਿ ਗਿਆ, ਕਿਉਂਕਿ ਸਿਲੰਡਰ ਦਾ ਭਾਅ ਵਧਣ ਨਾਲ ਜਿੱਥੇ ਹੋਟਲ, ਢਾਬੇ, ਕੈਟਰਿੰਗ ਅਤੇ ਉਦਯੋਗਿਕ ਇਕਾਈਆਂ ਤੇ ਮਾੜਾ ਪ੍ਰਭਾਵ ਪਵੇਗਾ, ਉਥੇ ਹੀ ਖ਼ੁਸ਼ੀ-ਗਮੀ ਦੇ ਹੋਣ ਵਾਲੇ ਸਮਾਗਮਾਂ 'ਚ ਵੀ ਇਸਦਾ ਸਿੱਧਾ ਅਸਰ ਦਿਖਾਈ ਦੇਵੇਗਾ | ਜੇਕਰ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਵਲੋਂ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਲੱਗੇ ਯੁੱਧ ਨੂੰ ਲੈ ਕੇ ਪਹਿਲਾਂ ਹੀ ਅਨੁਮਾਨ ਲਗਾਏ ਜਾ ਰਹੇ ਸਨ ਕਿ ਇਸਦਾ ਮਾੜਾ ਅਸਰ ਪੈਟਰੋਲੀਅਮ ਪਦਾਰਥਾਂ 'ਤੇ ਪੈਣਾ ਸੁਭਾਵਿਕ ਹੀ ਹੈ, ਪਰ ਕਿਸੇ ਨੇ ਵੀ ਇੰਝ ਨਹੀਂ ਸੀ ਸੋਚਿਆ ਕਿ ਕੇਂਦਰ ਸਰਕਾਰ ਵਲੋਂ ਇਕ ਵੱਡਾ ਝਟਕਾ ਦਿੱਤਾ ਜਾਵੇਗਾ, ਜਦ ਕਿ ਵਪਾਰਕ ਸਿਲੰਡਰ ਦਾ ਭਾਅ ਪਹਿਲਾਂ 65 ਕੁ ਰੁਪਏ ਵਧਿਆ ਸੀ, ਦੂਜੀ ਵਾਰ ਹੋਏ ਇਸ ਵਾਧੇ ਨੇ ਤਾਂ ਹੱਦ ਹੀ ਕਰਕੇ ਰੱਖ ਦਿੱਤੀ, ਵਪਾਰਕ ਸਿਲੰਡਰ ਦੇ ਭਾਅ ਵਿਚ ਵਾਧਾ ਹੋਣ ਨਾਲ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੇ ਕਾਰੋਬਾਰ 'ਤੇ ਇਸਦਾ ਮਾੜਾ ਅਸਰ ਪੈਣ ਨਾਲ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਦੇ ਨਾਲ ਆਮ ਆਦਮੀ ਦੀ ਜੇਬ 'ਤੇ ਵੀ ਮਾੜਾ ਪ੍ਰਭਾਵ ਪੈਣਾ ਤੈਅ ਹੈ, ਜੋ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠਾਂ ਦੱਬਿਆ ਪਿਆ ਹੈ, ਅਸਿੱਧੇ ਤੌਰ 'ਤੇ ਵਧੇ ਹੋਏ ਵਪਾਰਕ ਸਿਲੰਡਰ ਦੇ ਭਾਅ ਦੇ ਨਾਲ ਆਮ ਆਦਮੀ ਵੀ ਝੰਬਿਆ ਜਾਵੇਗਾ |
ਵਪਾਰਕ ਸਿਲੰਡਰਾਂ ਦੇ ਭਾਅ 'ਚ ਕੀਤੇ ਵਾਧੇ ਨਾਲ ਉਦਯੋਗ ਤਬਾਹ ਹੋ ਜਾਣਗੇ-ਵਿਸ਼ਵਕਰਮਾ
ਫੈਡਰੇਸ਼ਨ ਆਫ਼ ਐਮ.ਐਸ.ਐਮ.ਈ. ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਵਿਸ਼ਵਕਰਮਾ ਇੰਡਸਟਰੀ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਇਹ ਇਕ ਕੇਂਦਰ ਸਰਕਾਰ ਦਾ ਗ਼ਲਤ ਸਮੇਂ 'ਤੇ ਲਿਆ ਗਿਆ ਗ਼ਲਤ ਫ਼ੈਸਲਾ ਹੈ, ਕਿਉਂਕਿ ਬਹੁਤੀਆਂ ਉਦਯੋਗਿਕ ਇਕਾਈਆਂ 'ਚ ਇਸ ਵਪਾਰਕ ਸਿਲੰਡਰ ਦੀ ਆਪਣੇ ਕੰਮ ਲਈ ਵਰਤੋਂ ਕੀਤੀ ਜਾਂਦੀ ਹੈ | ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਉਦਯੋਗ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਣਗੇ |
ਵਪਾਰਕ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਹੋਟਲ ਕਾਰੋਬਾਰ 'ਤੇ ਪਾਵੇਗਾ ਮਾੜਾ ਅਸਰ-ਅਮਰਵੀਰ
ਫੈੱਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਆਨਰੇਰੀ ਸਕੱਤਰ ਅਮਰਵੀਰ ਸਿੰਘ ਨੇ ਇਸ ਵਾਧੇ ਨੂੰ ਨਾਜਾਇਜ਼ ਵਾਧਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਹੋਟਲ ਕਾਰੋਬਾਰ 'ਤੇ ਮਾੜਾ ਪ੍ਰਭਾਵ ਪਵੇਗਾ, ਜੋ ਕਿ ਪਹਿਲਾਂ ਹੀ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ |

ਪਿਛਲੀ ਖ਼ਬਰ ਸ਼ੱਕੀ ਹਾਲਾਤਾਂ 'ਚ 3 ਲੜਕੀਆਂ ਸਮੇਤ 4 ਬੱਚੇ ਲਾਪਤਾ <br/> ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਾਹਿਤਕ ਹਫ਼ਤਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।