13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

31 ਸਾਲਾਂ ਤੋਂ ਬੰਦ ਸੀਵਰ ਲਾਈਨ ਮੁੜ ਚਾਲੂ ਕਰਨ ਲਈ ਸਫ਼ਾਈ ਅਭਿਆਨ ਤੇਜ਼

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਭੁਪਿੰਦਰ ਸਿੰਘ ਬੈਂਸ)-ਬੁੱਢੇ ਦਰਿਆ ਨੰੂ ਪ੍ਰਦੂਸ਼ਣ ਮੁਕਤ ਬਣਾਉਣ ਲਈ 31 ਸਾਲਾਂ ਤੋਂ ਬੰਦ ਪਈ ਸੀਵਰ ਲਾਈਨ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ | ਲਗਭਗ 15 ਕਿੱਲੋਮੀਟਰ ਲੰਮੀ ਇਸ ਲਾਈਨ ਵਿਚੋਂ ਕਰੀਬ 1 ਕਿੱਲੋਮੀਟਰ ਹਿੱਸਾ ਸਾਫ਼ ਕਰ ਕੀਤਾ ਜਾ ਚੁੱਕਾ ਹੈ ਅਤੇ ਕੰਮ ਗੁਰਦੁਆਰਾ ਗਊਘਾਟ ਨੇੜੇ ਤੱਕ ਪਹੁੰਚ ਗਿਆ ਹੈ | ਨਿਗਮ ਅਧਿਕਾਰੀਆਂ ਅਨੁਸਾਰ ਪਾਈਪ ਲਾਈਨ ਡਾਇੰਗ ਉਦਯੋਗਾਂ ਦੀ ਰਹਿੰਦ ਖੂੰਹਦ ਕਾਰਨ ਜਾਮ ਹੋ ਗਈ ਸੀ, ਹੁਣ ਇਸ ਨੰੂ 30 ਮਈ ਤੱਕ ਮੁੜ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ | ਇਸ ਦੇ ਚਾਲੂ ਹੋਣ ਨਾਲ ਜਮਾਲਪੁਰ ਡਰੇਨ ਤੇ ਪੰਪਿੰਗ ਸਟੇਸ਼ਨਾਂ 'ਤੇ ਨਿਰਭਰਤਾ ਘਟੇਗੀ ਅਤੇ ਦਰਿਆ ਵਿਚ ਜਾਣ ਵਾਲਾ ਗੰਦਾ ਪਾਣੀ ਵੀ ਘਟੇਗਾ | ਅਧਿਕਾਰੀਆਂ ਮੁਤਾਬਿਕ ਲਾਈਨ ਦੀ ਚੌੜਾਈ 66 ਤੋਂ 95 ਇੰਚ ਤੱਕ ਹੈ | ਇਸ ਕੰਮ ਪਿੱਛੇ ਸੰਤ ਸੀਚੇਵਾਲ ਦੀ ਪਹਿਲਕਦਮੀ ਦੱਸੀ ਜਾ ਰਹੀ ਹੈ |

ਪਿਛਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਨੇ ਮਈ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਪਲਸ ਮੰਚ ਦੀ ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਦਿੱਤਾ ਕਲਮ, ਕਲਾ ਅਤੇ ਲੋਕਾਂ ਦੀ ਗਲਵਕੜੀ ਦਾ ਸੁਨੇਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।