13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਗਤੀਸ਼ੀਲ ਲੇਖਕ ਸੰਘ ਨੇ ਮਈ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ, ਲੁਧਿਆਣਾ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਸੰਘ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮੇਂ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਤੇ ਪਿਛਲੇ ਦਿਨੀਂ ਸਦੀਵੀ ਵਿੱਛੜ ਗਏ ਗਾਇਕ ਪਾਲੀ ਦੇਤਵਾਲੀਆ ਦੇ ਸਪੁੱਤਰ ਮਨਜੋਤ ਸਿੰਘ, ਸਵਰਨ ਪੱਲ੍ਹਾ ਦੇ ਪੁੱਤਰ ਅਮਰਿੰਦਰ ਸਿੰਘ, ਜਸਵੀਰ ਝੱਜ ਦੇ ਮਾਤਾ ਤੇਜ ਕੌਰ ਅਤੇ ਪ੍ਰੀਤ ਸੰਦਲ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਕਵੀ ਦਰਬਾਰ ਵਿਚ ਕੈਨੇਡਾ ਤੋਂ ਕਵਿੱਤਰੀ ਬਖਸ਼ ਸੰਘਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਈ | ਰਚਨਾਵਾਂ ਦੇ ਦੌਰ ਵਿਚ ਗੁਰਸੇਵਕ ਢਿੱਲੋਂ, ਪਰਮਿੰਦਰ ਅਲਬੇਲਾ, ਬਲਵਿੰਦਰ ਮੋਹੀ, ਸਵਰਨ ਪੱਲਾ, ਮੀਤ ਅਨਮੋਲ, ਤਰਲੋਚਨ ਝਾਂਡੇ, ਜਨਮੇਜਾ ਜੌਹਲ, ਮਨਦੀਪ ਭੰਮਰਾ, ਕਵਿੱਤਰੀ ਬਖਸ਼ਾ ਸੰਘਾ, ਜਸਵੀਰ ਝੱਜ ਆਦਿ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਦਿੱਤੀ | ਇਸ ਮੌਕੇ ਗੁਰਮੇਲ ਸਿੰਘ ਮੇਲੀ ਸਿਆੜ, ਮੋਹਨ ਸਿੰਘ ਬੁਢੇਲਾ, ਸ਼ਿਵਕਰਨ ਸਿੰਘ ਗਰੇਵਾਲ ਦੋਰਾਹਾ, ਸੰਜੀਵਨ ਮੋਹਾਲੀ ਆਦਿ ਵੀ ਹਾਜ਼ਰ ਸਨ | ਸੰਘ ਦੇ ਪ੍ਰਧਾਨ ਡਾ. ਗੁਲਜ਼ਾਰ ਪੰਧੇਰ ਨੇ ਅੰਤ ਵਿਚ ਸਮੂਹ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਤਰ੍ਹਾਂ ਸ਼ਹੀਦਾਂ ਦੇ ਦਿਨ ਮਨਾ ਕੇ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਚੱਲਣ ਲਈ ਬਲ ਮਿਲਦਾ ਹੈ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਅÏਰਤ ਦਾ ਪਰਸ ਖੋਹ ਕੇ ਫ਼ਰਾਰ <br/> ਅਗਲੀ ਖ਼ਬਰ 31 ਸਾਲਾਂ ਤੋਂ ਬੰਦ ਸੀਵਰ ਲਾਈਨ ਮੁੜ ਚਾਲੂ ਕਰਨ ਲਈ ਸਫ਼ਾਈ ਅਭਿਆਨ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।