13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲਛਮਣ ਦ੍ਰਾਵਿੜ ਦੀ ਯਾਦ 'ਚ 2 ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਤੋਂ <br/>

ਅਜੀਤ ਡੈਸਕ 30-05-2026
ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਵੀਰੋਤਮ ਲਛਮਣ ਦ੍ਰਾਵਿੜ ਦੀ ਯਾਦ ਵਿਚ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਵਾਧਸ ਰਾਸ਼ਟਰੀ ਮੁੱਖ ਸੰਚਾਲਕ ਵਿਜੇ ਦਾਨਵ ਨੇ ਦੱਸਿਆ ਕਿ ਇਹ ਟੂਰਨਾਮੈਂਟ ਰਾਤ ਸਮੇਂ ਕਰਵਾਇਆ ਜਾਵੇਗਾ ਅਤੇ 30 ਅਤੇ 31 ਮਈ ਨੂੰ ਭਦੌੜ ਹਾਊਸ ਵਿਖੇ ਹੋਵੇਗਾ | ਇਸ ਮੌਕੇ ਭਾਵਾਧਸ ਦੇ ਪ੍ਰਚਾਰ ਮੰਤਰੀ ਦੇਵਰਾਜ ਅਸੁਰ, ਸਯੁੰਕਤ ਮੰਤਰੀ ਰਜਿੰਦਰ ਹੰਸ, ਲਵ ਦ੍ਰਾਵਿੜ, ਕੁਸ਼ ਦ੍ਰਾਵਿੜ, ਸੁਨੀਲ ਹੰਸ, ਅਕਸ਼ੈ ਰਾਜ, ਕਨੋਜ ਦਾਨਵ, ਨੀਰਜ ਮੂੰਗ, ਕੇਸ਼ਵ ਮੂੰਗ, ਰੌਬਿਨ ਅਟਵਾਲ, ਤਰੁਣ ਨਾਹਰ, ਰਾਜੀਵ ਗਿੱਲ, ਸੰਨੀ ਬਾਲੂ, ਵਿਨੇ ਬਾਲੂ, ਵਿੱਕੀ ਬਾਲੂ ਆਦਿ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ 'ਚ 16 ਟੀਮਾਂ ਹਿੱਸਾ ਲੈ ਰਹੀਆਂ | ਇਸ ਟੂਰਨਾਮੈਂਟ ਵਿਚ ਜੇਤੂ ਟੀਮ ਨੂੰ 51000 ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 31000 ਇਨਾਮ ਦੇ ਰੂਪ ਵਿਚ ਦਿੱਤਾ ਜਾਵੇਗਾ | ਇਸ ਮੌਕੇ ਸਵਰਗੀ ਲਛਮਣ ਦਰਾਵਿੜ ਦੇ ਲੜਕਿਆਂ ਲਵ ਦ੍ਰਾਵਿੜ ਅਤੇ ਕੁਸ਼ ਦ੍ਰਾਵਿੜ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਸਮਾਜ ਦੇ ਹਰ ਵਰਗ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹਿੰਦੇ ਸਨ, ਉਸ ਤਰ•ਾਂ ਉਹ ਵੀ ਸਮਾਜ ਸੇਵਾ ਦੇ ਖੇਤਰ ਵਿਚ ਆਪਣੇ ਪਿਤਾ ਦੇ ਦਿਖਾਏ ਮਾਰਗ 'ਤੇ ਚੱਲ ਰਹੇ ਹਨ |

ਪਿਛਲੀ ਖ਼ਬਰ ਨਾਮੀ ਫ਼ੈਸ਼ਨ ਬਰਾਂਡ ਮਦਾਮ ਨੇ ਲੁਧਿਆਣਾ 'ਚ ਖੋਲਿ੍ਹਆ ਆਪਣਾ 6ਵਾਂ ਸਟੋਰ <br/> ਅਗਲੀ ਖ਼ਬਰ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।