13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਖੱਤਰੀ-ਅਰੋੜਾ ਪਰਿਵਾਰ ਵਲੋਂ ਹਰ ਸ਼ਹਿਰ ’ਚ ਕਰਵਾਏ ਜਾਣਗੇ ਸਮਾਜਿਕ ਸਮਾਗਮ-ਰੋਹਿਤ ਧੀਰ

ਅਜੀਤ ਡੈਸਕ 06-07-2026
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਖੱਤਰੀ-ਅਰੋੜਾ ਪਰਿਵਾਰ ਵਲੋਂ ਲੁਧਿਆਣਾ ਵਿਖੇ ਕਰਵਾਏ ਸਮਾਜਿਕ ਸਮਾਗਮ ਦੀ ਸਫ਼ਲਤਾ ‘ਤੇ ਸੀਨੀਅਰ ਆਗੂ ਰੋਹਿਤ ਧੀਰ ਨੇ ਸਮੂਹ ਖੱਤਰੀ-ਅਰੋੜਾ ਪਰਿਵਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਜਿਕ ਮਿਲਣ ਸਮਾਰੋਹ ਖੱਤਰੀ-ਅਰੋੜਾ ਭਾਈਚਾਰੇ ਨੂੰ ਇਕ ਮੰਚ ‘ਤੇ ਇਕੱਠਾ ਕਰਨ ਵੱਲ ਇਕ ਛੋਟਾ ਜਿਹਾ ਯਤਨ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਸੂਬਾ, ਜ਼ਿਲ੍ਹਾ, ਤਹਿਸੀਲ, ਪਿੰਡ ਅਤੇ ਵਾਰਡ ਪੱਧਰ ‘ਤੇ ਵੀ ਇਸੇ ਤਰ੍ਹਾਂ ਦੇ ਸਮਾਜਿਕ ਮਿਲਣ ਸਮਾਰੋਹ ਕਰਵਾਏ ਜਾਣਗੇ। ਖੱਤਰੀ-ਅਰੋੜਾ ਪਰਿਵਾਰ ਇੱਕ ਗੈਰ-ਰਾਜਨੀਤਿਕ ਸੰਗਠਨ ਵਜੋਂ ਕੰਮ ਕਰੇਗਾ ਅਤੇ ਭਾਈਚਾਰੇ ਨਾਲ ਜੁੜੇ ਹਰ ਪਰਿਵਾਰ ਦੇ ਸੁੱਖ-ਦੁੱਖ ਵਿਚ ਸ਼ਾਮਲ ਹੋ ਕੇ ਲੋੜ ਦੇ ਸਮੇਂ ਆਪਣੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ। ਖੱਤਰੀ-ਅਰੋੜਾ ਪਰਿਵਾਰ ਦੇ ਵਿਸਤਾਰ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਠਨ ਆਪਣੀ ਗੈਰ-ਰਾਜਨੀਤਿਕ ਪਛਾਣ ਨੂੰ ਕਾਇਮ ਰੱਖਦੇ ਹੋਏ ਹਰ ਰਾਜਨੀਤਿਕ ਪਾਰਟੀ ਅਤੇ ਹਰ ਸਮਾਜਿਕ ਸੰਗਠਨ ਨਾਲ ਜੁੜੇ ਅਰੋੜਾ-ਖੱਤਰੀ ਪਰਿਵਾਰਾਂ ਨੂੰ ਇਕ ਮੰਚ ‘ਤੇ ਲਿਆਉਣ ਦਾ ਯਤਨ ਕਰੇਗਾ।
ਪਿਛਲੀ ਖ਼ਬਰ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਲੁਧਿਆਣਾ ਸ਼ਾਖਾ ਨੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸਨੈਕਪ੍ਰੋ ਲੀਡਰਜ਼ ਮੀਟ ’ਚ ਕੀਤਾ ਵਰਲਡ ਸਨੈਕਪ੍ਰੋ ਐਕਸਪੋ ਅਤੇ ਕਾਨਫ਼ਰੰਸ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।