10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਅਜੀਤ ਡੈਸਕ 31-01-2026
ਮਾਜਰੀ, 30 ਜਨਵਰੀ (ਕੁਲਵੰਤ ਸਿੰਘ ਧੀਮਾਨ)-ਥਾਣਾ ਬਲਾਕ ਮਾਜਰੀ ਵਿਖੇ ਦੀਪਕ ਪੁੱਤਰ ਅੰਤ ਲਾਲ ਯਾਦਵ ਮੂਲ ਵਾਸੀ ਪੂਨੀਆ (ਬਿਹਾਰ) ਤੇ ਹਾਲ ਵਾਸੀ ਪਿੰਡ ਦੀਪ ਦੀ ਮੋਟਰ ਹੇਠਲੀ ਪੱਤੀ ਪਿੰਡ ਖਿਜ਼ਰਾਬਾਦ ਖ਼ਿਲਾਫ਼ ਮੋਬਾਈਲ ਫ਼ੋਨ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਤਰਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਝੰਡੇਮਾਜਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਪਿੰਡ ਖਿਜ਼ਰਾਬਾਦ ਤੋਂ ਆਪਣੇ ਪਿੰਡ ਝੰਡੇਮਾਜਰਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਿਵੇਂ ਹੀ ਉਹ ਕਿਸੇ ਕੰਮ ਲਈ ਖਿਜ਼ਰਾਬਾਦ ਦੀ ਅਨਾਜ ਮੰਡੀ ਨੇੜੇ ਰੁਕਿਆ ਤਾਂ ਪਿੱਛੇ ਤੋਂ ਆ ਰਹੇ ਇਕ ਪ੍ਰਵਾਸੀ ਲੜਕੇ ਨੇ ਉਸ ਦੇ ਹੱਥ 'ਚੋਂ ਮੋਬਾਈਲ ਫ਼ੋਨ ਖੋਹ ਲਿਆ ਤੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਿਆ | ਦੂਜੇ ਦਿਨ ਜਦੋਂ ਉਸ ਨੇ ਖਿਜ਼ਰਾਬਾਦ ਜਾ ਕੇ ਆਪਣੇ ਪੱਧਰ 'ਤੇ ਝਪਟਮਾਰ ਬਾਰੇ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਸ ਦਾ ਮੋਬਾਈਲ ਫ਼ੋਨ ਦੀਪਕ ਪੁੱਤਰ ਅੰਤ ਲਾਲ ਯਾਦਵ ਨੇ ਖੋਹਿਆ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਸ੍ਰੀ ਵਰੁਣ ਦੇਵ ਮੰਦਰ 'ਚੋਂ ਗੋਲਕ ਤੋੜ ਕੇ ਨਕਦੀ ਚੋਰੀ
ਖਰੜ, 31 ਜਨਵਰੀ (ਜੰਡਪੁਰੀ)-ਖਰੜ ਦੇ ਨਗਰ ਖੇੜਾ ਸਿਟੀ ਰੋਡ 'ਤੇ ਸਥਿਤ ਸ੍ਰੀ ਵਰੁਣ ਦੇਵ ਮੰਦਰ 'ਚੋਂ ਚੋਰ ਗੋਲਕ ਤੋੜ ਕੇ ਨਕਦੀ ਚੋਰੀ ਕਰ ਲੈ ਗਏ | ਇਸ ਸੰਬੰਧੀ ਮੰਦਰ ਕਮੇਟੀ ਦੇ ਚੇਅਰਮੈਨ ਮਨੀਸ਼ ਟਾਂਕ ਨੇ ਦੱਸਿਆ ਕਿ ਅਣਪਛਾਤੇ ਚੋਰ ਨੇ ਰਾਤ ਦੇ ਸਮੇਂ ਮੰਦਰ ਦੇ ਅੰਦਰ ਦਾਖਲ ਹੋ ਕੇ ਗੋਲਕ ਤੋੜੀ ਅਤੇ ਉਸ 'ਚੋਂ ਲਗਭਗ 23 ਹਜ਼ਾਰ ਰੁ. ਨਕਦੀ ਚੋਰੀ ਕਰ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਪੂਰੀ ਘਟਨਾ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ 'ਚ ਚੋਰ ਚੋਰੀ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਗੋਲਕ ਤੋੜੇ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗੋਲਕ ਤੋੜੇ ਜਾਣ ਦੀ ਘਟਨਾ ਵਾਪਰ ਚੁੱਕੀ ਹੈ, ਪਰ ਅਜੇ ਤੱਕ ਕਿਸੇ ਵੀ ਮਾਮਲੇ 'ਚ ਠੋਸ ਕਾਰਵਾਈ ਨਹੀਂ ਹੋ ਸਕੀ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਗਸ਼ਤ 'ਚ ਵਾਧਾ ਕੀਤਾ ਜਾਵੇ |


ਪਿਛਲੀ ਖ਼ਬਰ ਸਰਕਾਰ ਦੀ ਨਾਕਾਮੀ ਕਾਰਨ ਮੁਹਾਲੀ ਗੈਂਗਸਟਰਾਂ ਦੀ ਪਨਾਹਗਾਹ ਬਣਿਆ- ਡਾ. ਸੁਭਾਸ਼ ਸ਼ਰਮਾ <br/> ਅਗਲੀ ਖ਼ਬਰ ਗਊਸ਼ਾਲਾਵਾਂ ਦੀ ਹਾਲਤ ਸੁਧਾਰਨਾ ਪਹਿਲੀ ਤਰਜੀਹ- ਮੇਅਰ ਸੌਰਭ ਜੋਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।