10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਵਿਖੇ 'ਖਾਟੂ ਸ਼ਿਆਮ ਦੁਆਦਸ਼ੀ' ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 31-01-2026
ਖਰੜ, 30 ਜਨਵਰੀ (ਗੁਰਮੁੱਖ ਸਿੰਘ ਮਾਨ)-ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਵਿਖੇ 'ਖਾਟੂ ਸ਼ਿਆਮ ਦੁਆਦਸ਼ੀ' ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | 'ਮਾਂ ਮੋਰਬੀ ਦੇ ਲਾਡਲੇ' ਸੰਸਥਾ ਦੁਆਰਾ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਬਾਬਾ ਸ਼ਿਆਮ ਦੀ ਇਲਾਹੀ ਸਜਾਵਟ ਅਤੇ ਪਵਿੱਤਰ ਦੀਵੇ ਜਗਾਉਣ ਨਾਲ ਹੋਈ | ਇਸ ਤੋਂ ਬਾਅਦ ਮੰਦਰ ਕੰਪਲੈਕਸ 'ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਫੁੱਲਾਂ ਦੀ ਹੋਲੀ ਅਤੇ ਭਜਨਾਂ ਦੀ ਵਰਖਾ ਨੇ ਮਾਹੌਲ ਨੂੰ ਖੁਸ਼ੀ ਨਾਲ ਭਰ ਦਿੱਤਾ | ਇਸ ਮੌਕੇ ਭਜਨ ਗਾਇਕ ਵਿੱਕੀ ਗਰਗ ਨੇ ਭਜਨਾਂ ਦੇ ਨਾਲ ਸ਼ਰਧਾਲੂਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ | ਇਸ ਮੌਕੇ ਸੁਰਿੰਦਰ ਸਿੰਗਲਾ, ਅਸ਼ਵਨੀ ਗਰਗ, ਰਾਕੇਸ਼ ਗੁਪਤਾ, ਆਰ. ਸੀ. ਗੁਪਤਾ, ਐੱਮ. ਪੀ. ਗੁਪਤਾ, ਮੰਜੂ ਗੁਪਤਾ, ਰੇਖਾ ਗੁਪਤਾ, ਮੀਨਾਕਸ਼ੀ ਗੁਪਤਾ, ਵਰਿੰਦਰ ਗੁਪਤਾ ਤੇ ਅਮਿਤ ਪ੍ਰਭਾਰਕ ਸਮੇਤ ਹੋਰ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਹਰਪ੍ਰੀਤ ਸਿੰਘ ਰੇਖੀ ਨੇ 64ਵੀਂ ਵਾਰ ਦਾਨ ਕੀਤਾ ਖ਼ੂਨ <br/> ਅਗਲੀ ਖ਼ਬਰ ਸਰਕਾਰ ਦੀ ਨਾਕਾਮੀ ਕਾਰਨ ਮੁਹਾਲੀ ਗੈਂਗਸਟਰਾਂ ਦੀ ਪਨਾਹਗਾਹ ਬਣਿਆ- ਡਾ. ਸੁਭਾਸ਼ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।