10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹਰਪ੍ਰੀਤ ਸਿੰਘ ਰੇਖੀ ਨੇ 64ਵੀਂ ਵਾਰ ਦਾਨ ਕੀਤਾ ਖ਼ੂਨ <br/>

ਅਜੀਤ ਡੈਸਕ 31-01-2026
ਖਰੜ, 30 ਜਨਵਰੀ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਦੇ ਆਈ ਡੋਨੇਸ਼ਨ ਮੋਟੀਵੇਟਰ ਤੇ ਅਸਿਸਟੈਂਟ ਗਵਰਨਰ ਜ਼ੋਨ-8 (ਰੋਟਰੀ ਜ਼ਿਲ੍ਹਾ-3080) ਵਲੋਂ ਆਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਮੌਕੇ 64ਵੀਂ ਵਾਰ ਰੋਟਰੀ ਬਲੱਡ ਬੈਂਕ ਸੈਕਟਰ-37 ਚੰਡੀਗੜ੍ਹ ਵਿਖੇ ਖ਼ੂਨਦਾਨ ਕੀਤਾ ਗਿਆ | ਰੇਖੀ ਵਲੋਂ ਪਿਛਲੇ ਕਈ ਸਾਲਾਂ ਤੋਂ ਖ਼ੂਨਦਾਨ ਕੀਤਾ ਜਾ ਰਿਹਾ ਹੈ ਅਤੇ ਆਪਣੇ ਜਨਮ ਦਿਨ ਤੇ ਵਿਆਹ ਦੀ ਵਰੇ੍ਹਗੰਢ ਮੌਕੇ ਉਹ ਜ਼ਰੂਰ ਇਸ ਨੇਕ ਕਾਰਜ 'ਚ ਹਿੱਸਾ ਪਾਉਂਦੇ ਹਨ | ਉਨ੍ਹਾਂ ਨੇ 'ਜਿਊਾਦੇ ਜੀਅ ਖ਼ੂਨਦਾਨ ਤੇ ਜਾਂਦੇ-ਜਾਂਦੇ ਅੱਖਾਂ ਦਾਨ' ਦੇ ਫ਼ਲਸਫ਼ੇ 'ਤੇ ਪੂਰਾ ਧਿਆਨ ਲਗਾਇਆ ਹੋਇਆ ਹੈ | ਰੇਖੀ ਵਲੋਂ ਹੁਣ ਤੱਕ ਜਾਗਰੂਕਤਾ ਫੈਲਾ ਕੇ ਮਰਨ ਉਪਰੰਤ 87 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨਾਲ 174 ਲੋਕਾਂ ਇਸ ਸੁੰਦਰ ਦੁਨੀਆਂ ਨੂੰ ਦੇਖਣ ਦੇ ਯੋਗ ਹੋਏ ਹਨ | ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਰੇਖੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁਹਾਲੀ ਦੇ ਪੈਟਰਨ ਵੀ ਹਨ |

ਪਿਛਲੀ ਖ਼ਬਰ ਸੇਵਾ-ਮੁਕਤ ਜੱਜ 'ਤੇ ਹਮਲਾ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ 5 ਸਾਲਾਂ ਦੀ ਸਜ਼ਾ <br/> ਅਗਲੀ ਖ਼ਬਰ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਵਿਖੇ 'ਖਾਟੂ ਸ਼ਿਆਮ ਦੁਆਦਸ਼ੀ' ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।