22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਯੂ. ਜੀ. ਸੀ. ਨੈੱਟ ਪ੍ਰੀਖਿਆ ਆਲ ਇੰਡੀਆ 'ਚੋਂ ਦੀਕਸ਼ਾ ਮੱਕੜ ਨੇ ਪਹਿਲਾ ਰੈਂਕ ਕੀਤਾ ਪ੍ਰਾਪਤ <br/>

ਅਜੀਤ ਡੈਸਕ 13-02-2026
ਚੰਡੀਗੜ•, 12 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੀ. ਐੱਚ. ਡੀ. ਸਕਾਲਰ ਦੀਕਸ਼ਾ ਮੱਕੜ ਨੇ ਯੂ. ਜੀ. ਸੀ.-ਨੈੱਟ ਪ੍ਰੀਖਿਆ ਵਿਚੋਂ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤਾ ਹੈ | ਇੱਥੇ ਦੱਸਣਾ ਬਣਦਾ ਹੈ ਕਿ ਵਾਰ-ਵਾਰ ਅਸਫਲਤਾਵਾਂ ਦੇ ਬਾਵਜੂਦ ਦੀਕਸ਼ਾ ਨੇ ਆਪਣੀ ਸਖ਼ਤ ਮਿਹਨਤ ਜਾਰੀ ਰੱਖੀ, ਜਿਸ ਦਾ ਰਿਜ਼ਲਟ ਸਾਹਮਣੇ ਹੈ | ਪੰਜਵੀਂ ਕੋਸ਼ਿਸ਼ ਵਿਚ ਇਹ ਉਪਲਬਧੀ ਹਾਸਲ ਕੀਤੀ | ਦੀਕਸ਼ਾ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਗਈ ਹੈ ਜੋ ਲਗਾਤਾਰ ਇਕ ਜਾਂ ਦੂਜੀ ਵੱਡੀ ਪ੍ਰੀਖਿਆ ਵਿਚ ਅਸਫਲ ਰਹਿੰਦੇ ਹਨ | ਦੀਕਸ਼ਾ ਦੀ ਸਫਲਤਾ ਨੂੰ ਦੇਖ ਕੇ ਵਾਰ-ਵਾਰ ਅਸਫਲਤਾਵਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਹੌਸਲਾ ਮਿਲੇਗਾ | ਅੰਬਾਲਾ (ਹਰਿਆਣਾ) ਦੀ ਰਹਿਣ ਵਾਲੀ ਦੀਕਸ਼ਾ ਨੇ ਆਪਣੀ ਸਫਲਤਾ ਦੀ ਕਹਾਣੀ ਬਾਰੇ ਕੁਝ ਪ੍ਰੇਰਨਾਦਾਇਕ ਸੂਝਾਂ ਸਾਂਝੀਆਂ ਕੀਤੀਆਂ, ਜੋ ਯਕੀਨੀ ਤੌਰ 'ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਰਹਿਣਗੀਆਂ | ਇਸ ਮੌਕੇ ਦੀਕਸ਼ਾ ਮੱਕੜ ਨੇ ਕਿਹਾ ਕਿ ਅਸਫਲਤਾ ਤੋਂ ਨਿਰਾਸ਼ ਹੋਣਾ ਆਮ ਗੱਲ ਹੈ, ਪਰ ਮੈਂ ਹਮੇਸ਼ਾ ਆਪਣੇ ਟੀਚੇ ਨੂੰ ਧਿਆਨ ਵਿਚ ਰੱਖਿਆ | ਇਹ ਮੇਰੀ ਪੰਜਵੀ ਕੋਸ਼ਿਸ਼ ਰੰਗ ਲੈ ਕੇ ਆਈ | ਹਮੇਸ਼ਾ ਨੈਟ ਪ੍ਰੀਖਿਆ ਵਿਚੋਂ ਕੁੱਝ ਅੰਕਾਂ ਨਾਲ ਖੁੰਝ ਜਾਂਦੀ ਸੀ, ਪਰ ਇਸ ਵਾਰ ਮੈਨੂੰ ਆਲ ਇੰਡੀਆ ਰੈਂਕ 1 ਮਿਲਿਆ | ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਥੋੜ੍ਹੇ ਸਮੇਂ ਦੇ ਅਤੇ ਲੰਬੇ ਸਮੇਂ ਦੇ ਟੀਚੇ ਰੱਖਣੇ ਚਾਹੀਦੇ ਹਨ | ਇਸ ਪ੍ਰੀਖਿਆ ਨੂੰ ਪਾਸ ਕਰਨਾ ਵੀ ਮੇਰਾ ਟੀਚਾ ਰਿਹਾ | ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ ਬਣਨ ਦੀ ਤਿਆਰੀ ਕਰਾਂਗੀ | ਮੇਰਾ ਸਿਵਲ ਸੇਵਾਵਾਂ ਵੱਲ ਵੀ ਝੁਕਾਅ ਹੈ ਅਤੇ ਇਸ ਲਈ ਵੀ ਤਿਆਰੀ ਕਰਾਂਗੀ | ਦੀਕਸ਼ਾ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ 'ਚ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ <br/> ਅਗਲੀ ਖ਼ਬਰ ਪੈੱਕ ਦੀ ਟੀਮ ਨੇ ਆਈ.ਆਈ.ਟੀ ਰੁੜਕੀ ਦੀ ਸਲਾਨਾ ਈ-ਸਮਿਟ ਡਾਟਾਫੋਰਜ਼ ਹੈਕਾਥਾਨ 'ਚ ਪਹਿਲਾ ਸਥਾਨ ਕੀਤਾ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।