ਧਨਾਸ ਵਿਚ 16 ਸਾਲਾ ਨਾਬਾਲਗ 'ਤੇ ਹਮਲਾ, ਮਾਮਲਾ ਦਰਜ
ਅਜੀਤ ਡੈਸਕ
13-02-2026
ਸ਼ਿਕਾਇਤਕਰਤਾ ਅਨੁਸਾਰ 11 ਫ਼ਰਵਰੀ ਨੂੰ ਡੀ.ਐੱਮ.ਸੀ., ਚੰਡੀਗੜ੍ਹ ਸਥਿਤ ਰਾਮਲੀਲਾ ਗ੍ਰਾਊਾਡ ਨੇੜੇ ਹਰਮਨ, ਬਿਹਾਰੀ ਅਤੇ ਹੋਰਾਂ ਵਲੋਂ ਉਸਦੇ ਪੁੱਤਰ ਅਰਮਾਨ 'ਤੇ ਹਮਲਾ ਕੀਤਾ ਗਿਆ | ਹਮਲੇ ਦੌਰਾਨ 16 ਸਾਲਾ ਅਰਮਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਅਰਮਾਨ ਨੂੰ ਤੁਰੰਤ ਇਲਾਜ ਲਈ ਸੈਕਟਰ-16 ਸਰਕਾਰੀ ਹਸਪਤਾਲ, ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਪੀ.ਜੀ.ਆਈ., ਚੰਡੀਗੜ੍ਹ ਰੈਫਰ ਕਰ ਦਿੱਤਾ | ਫਿਲਹਾਲ ਉਸਦਾ ਇਲਾਜ ਜਾਰੀ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਮਾਮਲੇ ਦੀ ਤਫਤੀਸ਼ ਜਾਰੀ ਹੈ |