22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੰਚਕੂਲਾ ਡੀ. ਆਰ. ਓ. ਨੂੰ ਅਦਾਲਤ ਤੋਂ ਵੱਡੀ ਰਾਹਤ, ਏ. ਸੀ. ਬੀ. ਨਹੀਂ ਕਰੇਗੀ ਗਿ੍ਫ਼ਤਾਰ, 17 ਨੂੰ ਅਗਲੀ ਸੁਣਵਾਈ <br/>

ਅਜੀਤ ਡੈਸਕ 13-02-2026
ਪੰਚਕੂਲਾ, 12 ਫਰਵਰੀ (ਕਪਿਲ)-ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐੱਚ. ਐੱਸ. ਵੀ. ਪੀ.) ਦੇ ਡੀ. ਆਰ. ਓ. ਜੋਗਿੰਦਰ ਸ਼ਰਮਾ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ | ਅਦਾਲਤ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੰਦਿਆਂ ਜਾਂਚ 'ਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਹੁਣ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਉਨ੍ਹਾਂ ਨੂੰ ਗਿ੍ਫ਼ਤਾਰ ਨਹੀਂ ਕਰ ਸਕੇਗੀ | ਇਸ ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਗਿ੍ਫ਼ਤਾਰੀ ਤੋਂ ਬਚਣ ਲਈ ਜੋਗਿੰਦਰ ਸ਼ਰਮਾ ਨੇ ਅਗਾਊਾ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ | ਇਸ ਅਰਜ਼ੀ 'ਤੇ 11 ਫਰਵਰੀ ਨੂੰ ਐਡੀਸ਼ਨਲ ਡਿਸਟਿ੍ਕਟ ਐਂਡ ਸੈਸ਼ਨ ਜੱਜ ਵਿਕਰਮਜੀਤ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ | ਸੁਣਵਾਈ ਦੌਰਾਨ ਬਚਾਓ ਪੱਖ ਦੇ ਵਕੀਲ ਦੀਪਾਂਸ਼ੂ ਬੰਸਲ ਨੇ ਦਲੀਲ ਦਿੱਤੀ ਕਿ ਏ. ਸੀ. ਬੀ. ਕੋਲ ਕੋਈ ਵੀ ਠੋਸ ਸਬੂਤ ਨਹੀਂ ਹੈ, ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਇਸ ਮਾਮਲੇ 'ਚ ਜੋਗਿੰਦਰ ਸ਼ਰਮਾ ਦੀ ਕੋਈ ਭੂਮਿਕਾ ਹੈ | ਉਨ੍ਹਾਂ ਕਿਹਾ ਕਿ ਪੀ. ਸੀ. ਐਕਟ ਦੀ ਧਾਰਾ 7ਏ ਅਧੀਨ ਮਨਜ਼ੂਰੀ ਵੀ ਏ. ਸੀ. ਬੀ. ਕੋਲ ਨਹੀਂ ਹੈ | ਇਸ ਤੋਂ ਇਲਾਵਾ ਡਿਸਕਲੋਜ਼ਰ ਰਿਪੋਰਟ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਅਤੇ ਨਾ ਹੀ ਰਿਸ਼ਵਤ ਦੀ ਮੰਗ, ਸਵੀਕਾਰਤਾ ਜਾਂ ਬਰਾਮਦਗੀ ਦਾ ਕੋਈ ਸਬੂਤ ਮੌਜੂਦ ਹੈ | ਉਥੇ ਹੀ ਏ. ਸੀ. ਬੀ. ਵਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਜੋਗਿੰਦਰ ਸ਼ਰਮਾ ਨੂੰ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ | ਦੋਹਾਂ ਪੱਖਾਂ ਦੀ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਡੀ. ਆਰ. ਓ. ਜੋਗਿੰਦਰ ਸ਼ਰਮਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਅਤੇ ਜਾਂਚ 'ਚ ਸ਼ਾਮਿਲ ਹੋਣ ਦੇ ਨਿਰਦੇਸ਼ ਜਾਰੀ ਕੀਤੇ |


ਪਿਛਲੀ ਖ਼ਬਰ ਐੱਸ. ਪੀ. ਵਜੋਂ ਤਰੱਕੀ ਮਿਲਣ 'ਤੇ ਪੁਲਿਸ ਅਧਿਕਾਰੀਆਂ ਵਲੋਂ ਬਿਕਰਮਜੀਤ ਸਿੰਘ ਬਰਾੜ ਦਾ ਸਨਮਾਨ <br/> ਅਗਲੀ ਖ਼ਬਰ ਸਵਾ ਚਾਰ ਮਹੀਨਿਆਂ ਬਾਅਦ 28 ਸਾਲਾ ਨੌਜਵਾਨ ਦੀ ਮਿ੍ਤਕ ਦੇਹ ਪਰਿਵਾਰ ਨੂੰ ਮਿਲੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।