07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਇਕ ਮੰਚ 'ਤੇ ਇਕੱਠੇ ਹੋਏ ਤਿੰਨ ਸੂਬੇ, 'ਇਕ ਭਾਰਤ-ਸ੍ਰੇਸ਼ਠ ਭਾਰਤ' ਦੀ ਜਿਉਂਦੀ ਜਾਗਦੀ ਮਿਸਾਲ

ਸਮਾਗਮ ਦੌਰਾਨ ਹਾਜ਼ਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਨਾਲ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਵੇਕ ਪ੍ਰਤਾਪ ਸਿੰਘ, ਮਨਦੀਪ ਸਿੰਘ ਬਰਾੜ ਤੇ ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਤੇ ਹੋਰ | ਅਜੀਤ ਤਸਵੀਰ <br/> 02-05-2026
ਚੰਡੀਗੜ੍ਹ, 1 ਮਈ (ਸੰਦੀਪ ਕੁਮਾਰ ਮਾਹਨਾ)-ਮਹਾਰਾਸ਼ਟਰ, ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿੰਵਸ ਮੌਕੇ ਪੰਜਾਬ ਲੋਕ ਭਵਨ ਵਿਖੇ ਕਰਵਾਏ ਸਮਾਰੋਹ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਦੇਸ਼ ਦੀ ਸਾਂਝੀ ਵਿਰਾਸਤ ਨੂੰ ਉਭਾਰਿਆ ਗਿਆ | ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਸਮੇਤ ਸਮਾਰੋਹ 'ਚ ਸ਼ਿਰਕਤ ਕੀਤੀ | ਹਿਮਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ 15 ਅਪ੍ਰੈਲ ਨੂੰ ਹੋਣ ਕਾਰਨ ਪਹਿਲਾਂ ਨਹੀਂ ਮਨਾਇਆ ਜਾ ਸਕਿਆ ਸੀ ਜਿਸ ਨੂੰ ਅੱਜ ਮਹਾਰਾਸ਼ਟਰ ਤੇ ਗੁਜਰਾਤ ਦੇ ਨਾਲ ਮਿਲ ਕੇ ਮਨਾਇਆ ਗਿਆ | ਇਹ ਸਮਾਗਮ 'ਇਕ ਭਾਰਤ-ਸ੍ਰੇਸ਼ਠ ਭਾਰਤ' ਯੋਜਨਾ ਅਧੀਨ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਦੇ ਵੀਡੀਓ ਸੰਦੇਸ਼ ਨਾਲ ਹੋਈ | ਇਸ ਤੋਂ ਬਾਅਦ ਮਹਾਰਾਸ਼ਟਰ ਦੀ ਵਿਰਾਸਤ, ਵਿਕਾਸ ਤੇ ਉਪਲਬਧੀਆਂ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਗਈ | ਸਮਾਗਮ ਦੌਰਾਨ ਅਜੀਤ ਬਾਲਾਜੀ ਜੋਸ਼ੀ (ਆਈ.ਏ.ਐਸ.) ਨੇ ਮਹਾਰਾਸ਼ਟਰ, ਧਰਮੇਸ਼ ਜੀਵਾਨੀ ਨੇ (ਬਾਕੀ ਸਫ਼ਾ 6'ਤੇ)
ਗੁਜਰਾਤ ਤੇ ਡਾ. ਏ.ਕੇ. ਅੱਤਰੀ ਨੇ ਹਿਮਾਚਲ ਪ੍ਰਦੇਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵਲੋਂ ਤਿੰਨਾਂ ਸੂਬਿਆਂ ਦੀ ਲੋਕ ਸੰਸਕਿ੍ਤੀ ਨੂੰ ਦਰਸਾਉਂਦਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਰਾਜਪਾਲ ਕਟਾਰੀਆ ਨੇ ਤਿੰਨਾਂ ਸੂਬਿਆਂ ਦੇ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਨੇ ਦੇਸ਼ ਨਿਰਮਾਣ, ਸਮਾਜਿਕ ਨਿਆਂ, ਸੱਭਿਆਚਾਰ ਵਿਕਾਸ ਤੇ ਆਰਥਿਕ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਨ੍ਹਾਂ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰ ਵਰਗ ਨੂੰ ਦੇਸ਼ ਦੀ ਤਰੱਕੀ ਦਾ ਅਸਲ ਆਧਾਰ ਕਰਾਰ ਦਿੱਤਾ | ਰਾਜਪਾਲ ਨੇ ਕਿਹਾ ਕਿ ਭਾਵੇਂ ਭਾਰਤ ਵਿਚ ਵੱਖ-ਵੱਖ ਭਾਸ਼ਾਵਾਂ ਤੇ ਪਹਿਰਾਵੇ ਹਨ ਪਰ ਸਾਰੇ ਇੱਕ ਰਾਸ਼ਟਰੀ ਪਛਾਣ ਨਾਲ ਜੁੜੇ ਹੋਏ ਹਨ | ਉਨ੍ਹਾਂ ਨੇ ਅਮਿ੍ਤ ਕਾਲ ਦੌਰਾਨ ਸਾਰੇ ਸੂਬਿਆਂ ਨੂੰ ਵਿਕਸਿਤ ਭਾਰਤ 2047 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਧੀਕ ਸੋਲਿਸਟਰ ਜਨਰਲ ਸਤਿਆ ਪਾਲ ਜੈਨ, ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਯੂ.ਟੀ. ਦੇ ਗ੍ਰਹਿ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਮਨਦੀਪ ਸਿੰਘ ਬਰਾੜ ਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਭਾਜਪਾ ਹੋਈ ਸਰਗਰਮ, ਕੋਰ ਕਮੇਟੀ ਬੈਠਕ 'ਚ ਸੰਗਠਨ ਮਜ਼ਬੂਤੀ 'ਤੇ ਜ਼ੋਰ <br/>... ਅਗਲੀ ਖ਼ਬਰ ਲੁੱਟ-ਖੋਹ ਦੇ ਦੋਸ਼ਾਂ ਹੇਠ 23 ਸਾਲਾ ਨੌਜਵਾਨ ਤੇ ਇਕ ਨਾਬਾਲਗ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।