06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਈ ਦਿਵਸ ਕਿਰਤੀਆਂ ਦੇ ਸੰਘਰਸ਼ਮਈ ਇਤਿਹਾਸ ਦਾ ਦਿਹਾੜਾ-ਬਰਾੜ

ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਗੇਟ ਦੇ ਸਾਹਮਣੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਚੰਡੀਗੜ੍ਹ ਦੇ ਆਗੂ ਅਤੇ ਵਰਕਰ ਰੈਲੀ | ਤਸਵੀਰ : ਗੁਰਿੰਦਰ ਸਿੰਘ <br/> 02-05-2026
ਚੰਡੀਗੜ੍ਹ, 1 ਮਈ (ਅਜਾਇਬ ਸਿੰਘ ਔਜਲਾ)- ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ), ਚੰਡੀਗੜ੍ਹ ਵਲੋਂ ਏਟਕ ਨਾਲ ਸਬੰਧਤ ਯੂਨੀਅਨਾਂ ਦੇ ਰਹਿਨੁਮਾ ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਗੇਟ 'ਤੇ ਵਿਸ਼ਾਲ ਰੈਲੀ ਕੀਤੀ ਗਈ | ਕਾਮਰੇਡ ਬੰਤ ਸਿੰਘ ਬਰਾੜ, ਗੁਰਮੀਤ ਸਿੰਘ ਤੇ ਦੇਵੀ ਦਿਆਲ ਸ਼ਰਮਾ ਨੇ ਕਿਰਤੀਆਂ ਦਾ ਲਾਲ ਝੰਡਾ ਗੇਟ 'ਤੇ ਲਹਿਰਾਇਆ | ਕਿਰਤੀਆਂ ਨੇ 'ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ', 'ਇਨਕਲਾਬ ਜ਼ਿੰਦਾਬਾਦ' 'ਕਿਰਤੀ-ਕਾਮੇ ਜ਼ਿੰਦਾਬਾਦ' ਆਕਾਸ਼ ਗੰੁਜਾਊ ਨਾਅਰੇ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਰੈਲੀ ਨੂੰ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ ਤੇ ਕਰਮ ਸਿੰਘ ਵਕੀਲ ਨੇ ਸੰਬੋਧਨ ਕੀਤਾ ਤੇ ਮਈ ਦਿਵਸ ਦੀ ਮਹੱਤਤਾ, ਸੰਘਰਸ਼ਮਈ ਇਤਿਹਾਸ ਤੇ ਮੌਜੂਦਾ ਸਮੇਂ ਵਿਚ ਕਿਰਤੀਆਂ ਨੂੰ ਦਰਪੇਸ ਚੁਣੌਤੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ | ਗੁਰਮੀਤ ਸਿੰਘ ਨੇ ਹਾਜ਼ਰ ਸਾਥੀਆਂ ਦਾ ਭਰਵੀਂ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ | ਮੀਟਿੰਗ ਦੌਰਾਨ ਪ੍ਰੀਤਮ ਸਿੰਘ ਹੁੰਦਲ, ਮਹਿੰਦਰਪਾਲ ਸਿੰਘ, ਗੁਰਦਿਆਲ ਸਿੰਘ, ਪ੍ਰਲਾਦ ਸਿੰਘ, ਕੇਹਰ ਸਿੰਘ, ਗੁਰਚਰਨ ਸਿੰਘ, ਵਿਜੇ ਕੁਮਾਰ, ਜਸਵੰਤ ਸਿੰਘ, ਗਿਆਨ ਸਿੰਘ, ਕੀਰਤ ਸਿੰਘ, ਕੁਲਦੀਪ ਸਿੰਘ, ਸਤਿਆਵੀਰ, ਗੁਰਸਿਮਰਨ ਸਿੰਘ ਤੇ ਕਿਰਪਾਲ ਸਿੰਘ ਸਮੇਤ ਸ਼ਹਿਰ ਦੀਆਂ 50 ਤੋਂ ਵੱਧ ਯੂਨੀਅਨਾਂ ਦੇ ਰਹਿਨੁਮਾ ਅਹੁਦੇਦਾਰ ਸਾਥੀ ਸ਼ਾਮਿਲ ਹੋਏ |
ਪਿਛਲੀ ਖ਼ਬਰ ਕਿਸਾਨ ਯੂਨੀਅਨ ਨੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਨਿਗਮ ਦੀ ਹਾਊਸ ਮੀਟਿੰਗ ਤੋਂ ਬਾਅਦ ਤਹਿਬਾਜ਼ਾਰੀ ਟੀਮ ਐਕਸ਼ਨ ਮੋਡ 'ਚ, ਗੈਰ-ਕਾਨੂੰਨੀ ਵੈਂਡਰਾਂ ਖਿਲਾਫ਼ ਸਖ਼ਤੀ, 52 ਚਲਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।