14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਯੂਨੀਵਰਸਲ ਗਰੁੱਪ ਵਲੋਂ ਮੀਡੀਆ ਪੇਸ਼ੇਵਰਾਂ ਦਾ 'ਬੈਸਟ ਜਰਨਲਿਸਟ ਐਵਾਰਡ' ਨਾਲ ਸਨਮਾਨ <br/>

ਅਜੀਤ ਡੈਸਕ 10-05-2026
ਲਾਲੜੂ, 9 ਮਈ (ਰਾਜਬੀਰ ਸਿੰਘ)- 'ਵਿਸ਼ਵ ਪ੍ਰੈਸ ਆਜ਼ਾਦੀ ਦਿਵਸ' ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਯੂ. ਜੀ. ਆਈ.) ਵਲੋਂ ਬੈਸਟ ਜਰਨਲਿਸਟ ਐਵਾਰਡ ਸਮਾਰੋਹ ਕਰਵਾਇਆ ਗਿਆ ਜਿਸ 'ਚ ਸਥਾਨਕ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦਾ ਉਦੇਸ਼ ਲੋਕਤੰਤਰ, ਸਚਾਈ ਤੇ ਬੋਲਣ ਦੀ ਆਜ਼ਾਦੀ ਦੀ ਰੱਖਿਆ 'ਚ ਪੱਤਰਕਾਰਾਂ ਤੇ ਮੀਡੀਆ ਪੇਸ਼ੇਵਰਾਂ ਦੇ ਅਨਮੋਲ ਯੋਗਦਾਨ ਨੂੰ ਸਨਮਾਨਿਤ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਮੀਡੀਆ ਮਹਿਮਾਨਾਂ ਤੇ ਹਸਤੀਆਂ ਦੇ ਸਵਾਗਤ ਨਾਲ ਹੋਈ ਜਿਸ ਦੀ ਅਗਵਾਈ ਡਾ. ਵਿਕਾਸ ਸ਼ਰਮਾ ਪਿ੍ੰ. ਯੂ.ਆਈ. ਐਮ. ਟੀ., ਕੰਚਨ ਅਧਿਕਾਰੀ ਪਿ੍ੰ. ਯੂਨੀਵਰਸਲ ਸਮਾਰਟ ਸਕੂਲ ਅਤੇ ਪ੍ਰੀਤ ਕਮਲ ਕੌਰ ਈਵੈਂਟ ਮੈਨੇਜਰ ਵਲੋਂ ਕੀਤੀ ਗਈ | ਸਮਾਗਮ ਦਾ ਸੰਚਾਲਨ ਸੰਜਨਾ ਸੈਣੀ ਅਸਿਸਟੈਂਟ ਪ੍ਰੋਫੈਸਰ ਯੂ. ਆਈ. ਈ. ਟੀ. ਵਲੋਂ ਕੀਤਾ ਗਿਆ | ਉਨ੍ਹਾਂ ਮੀਡੀਆ ਪ੍ਰਤੀਨਿਧੀਆਂ, ਉੱਚ ਅਧਿਕਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਵਿਕਾਸ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਆਧੁਨਿਕ ਸਮਾਜ 'ਚ ਨੈਤਿਕ ਪੱਤਰਕਾਰਤਾ ਅਤੇ ਜ਼ਿੰਮੇਵਾਰ ਮੀਡੀਆ ਦੀ ਮਹੱਤਤਾ ਨੂੰ ਉਜਾਗਰ ਕੀਤ, ਜਦਕਿ ਕੰਚਨ ਅਧਿਕਾਰੀ ਨੇ ਵੀ ਸਮਾਜ 'ਚ ਜਾਗਰੂਕਤਾ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ 'ਚ ਮੀਡੀਆ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਰੱਖੇ | ਪ੍ਰਬੰਧਕਾਂ ਵਲੋਂ ਮੀਡੀਆ ਮਹਿਮਾਨਾਂ 'ਚ ਸ਼ਾਮਿਲ ਗੁਰਜੀਤ ਸਿੰਘ ਈਸਾਂਪੁਰ, ਮਨੋਜ ਰਾਜਪੂਤ, ਚੰਦਰਪਾਲ ਅੱਤਰੀ, ਸਰਬਜੀਤ ਸਿੰਘ ਭੱਟੀ, ਸੁਰਜੀਤ ਸਿੰਘ ਕੁਹਾੜ, ਦਿਆਨੰਦ ਬਬਲੀ ਤੇ ਸੁਖਵਿੰਦਰ ਸਿੰਘ ਸੁੱਖੀ ਨੂੰ ਪੱਤਰਕਾਰਤਾ ਦੇ ਖੇਤਰ 'ਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਮਾਪਤੀ ਪ੍ਰੀਤ ਕਮਲ ਕੌਰ ਇਵੈਂਟ ਧੰਨਵਾਦੀ ਭਾਸ਼ਣ ਨਾਲ ਹੋਈ | ਇਸੇ ਦੌਰਾਨ ਯੂ.ਜੀ.ਆਈ. ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ, ਸੀਨੀਅਰ ਪੱਤਰਕਾਰ ਮਨੋਜ ਕੁਮਾਰ ਰਾਜਪੂਤ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ, ਯੂ.ਜੀ.ਆਈ. ਦੀ ਐਗਜ਼ੈਕਟਿਵ ਡਾਇਰੈਕਟਰ ਕੰਵਲਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਭਰ ਦੀਆਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਸੈਂਕੜੇ ਕਰਮਚਾਰੀ 2 ਮਹੀਨਿਆਂ ਦੀ ਤਨਖਾਹ ਨੂੰ ਤਰਸੇ <... ਅਗਲੀ ਖ਼ਬਰ ਪੰਚਕੂਲਾ ਵਿਖੇ ਕੌਮੀ ਲੋਕ ਅਦਾਲਤ ਦੌਰਾਨ 23,485 ਮਾਮਲਿਆਂ 'ਚ ਹੋਈ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।