14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੈਕਟਰ-24 ਅਤੇ 29 ਨੂੰ ਮਿਲਣਗੇ ਨਵੇਂ ਮਲਟੀਪਰਪਜ਼ ਕਮਿਊਨਿਟੀ ਸੈਂਟਰ ਲਾਇਬ੍ਰੇਰੀ, ਜਿੰਮ ਅਤੇ ਆਧੁਨਿਕ ਫੰਕਸ਼ਨ ਹਾਲ ਸਮੇਤ ਕਈ ਸਹੂਲਤਾਂ ਹੋਣਗੀਆਂ ਉਪਲਬਧ <br/>

ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਨਗਰ ਨਿਗਮ ਵਲੋਂ ਸੈਕਟਰ-24 ਅਤੇ ਸੈਕਟਰ-29 ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕਮਿਊਨਿਟੀ ਸੈਂਟਰ ਬਣਾਉਣ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਟੈਂਡਰ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ | ਨਿਗਮ ਨੂੰ ਦੋਵੇਂ ਪ੍ਰੋਜੈਕਟਾਂ ਲਈ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਮਾਮਲਾ ਹੁਣ ਤਕਨੀਕੀ ਜਾਂਚ ਦੇ ਪੜਾਅ ਵਿਚ ਹੈ | ਅਧਿਕਾਰੀਆਂ ਨੂੰ ਉਮੀਦ ਹੈ ਕਿ ਸਾਰੀਆਂ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਜਲਦੀ ਹੀ ਉਸਾਰੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ |
ਨਿਗਮ ਅਧਿਕਾਰੀਆਂ ਮੁਤਾਬਕ ਸੈਕਟਰ-24 ਵਿਚ ਕਮਿਊਨਿਟੀ ਸੈਂਟਰ ਖਾਲੀ ਪਈ ਜ਼ਮੀਨ 'ਤੇ ਤਿਆਰ ਕੀਤਾ ਜਾਵੇਗਾ, ਜਿਸ ਲਈ ਲਗਭਗ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ | ਇਸ ਪ੍ਰੋਜੈਕਟ ਅਧੀਨ ਬੇਸਮੈਂਟ ਪਾਰਕਿੰਗ ਦੇ ਨਾਲ ਗਰਾਊਾਡ ਅਤੇ ਪਹਿਲੀ ਮੰਜ਼ਿਲ ਦੀ ਇਮਾਰਤ ਬਣਾਈ ਜਾਵੇਗੀ | ਹੁਣ ਤੱਕ ਤਿੰਨ ਕੰਪਨੀਆਂ ਵਲੋਂ ਇਸ ਪ੍ਰੋਜੈਕਟ ਲਈ ਬੋਲੀਆਂ ਜਮਾਂ ਕਰਵਾਈਆਂ ਗਈਆਂ ਹਨ |
ਇਸੇ ਤਰਾਂ, ਸੈਕਟਰ-29 ਵਿਚ ਲਗਭਗ 20 ਸਾਲ ਪੁਰਾਣੀ ਖੰਡਰ ਹੋ ਚੁੱਕੀ ਇਮਾਰਤ ਨੂੰ ਢਾਹ ਕੇ ਨਵਾਂ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ | ਇਸ ਪ੍ਰੋਜੈਕਟ 'ਤੇ ਕਰੀਬ 8 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ | ਨਵੀਂ ਇਮਾਰਤ ਗਰਾਊਾਡ-ਪਲੱਸ-ਟੂ ਮਾਡਲ ਤਹਿਤ ਬਣਾਈ ਜਾਵੇਗੀ, ਜਿਸ 'ਚ ਗਰਾਊਾਡ ਪਾਰਕਿੰਗ ਦੀ ਵੀ ਸਹੂਲਤ ਹੋਵੇਗੀ | ਇਸ ਪ੍ਰੋਜੈਕਟ ਲਈ ਦੋ ਕੰਪਨੀਆਂ ਵਲੋਂ ਟੈਂਡਰ ਦਾਖ਼ਲ ਕੀਤੇ ਗਏ ਹਨ | ਅਧਿਕਾਰੀਆਂ ਨੇ ਦੱਸਿਆ ਕਿ ਇਹ ਕਮਿਊਨਿਟੀ ਸੈਂਟਰ ਸਿਰਫ਼ ਵਿਆਹਾਂ ਅਤੇ ਸਮਾਜਿਕ ਸਮਾਗਮਾਂ ਲਈ ਹੀ ਨਹੀਂ ਹੋਣਗੇ, ਸਗੋਂ ਇਨ੍ਹਾਂ ਵਿਚ ਆਧੁਨਿਕ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ | ਦੋਵੇਂ ਕੇਂਦਰਾਂ 'ਚ ਵੱਡੇ ਸਮਾਗਮਾਂ ਲਈ ਵਿਸ਼ਾਲ ਸਮਾਜਿਕ ਫੰਕਸ਼ਨ ਹਾਲ ਬਣਾਏ ਜਾਣਗੇ | ਇਸ ਤੋਂ ਇਲਾਵਾ ਪੜ੍ਹਨ ਦੇ ਸ਼ੌਕੀਨਾਂ ਲਈ ਸ਼ਾਂਤ ਮਾਹੌਲ ਵਾਲੀ ਲਾਇਬ੍ਰੇਰੀ ਅਤੇ ਨੌਜਵਾਨਾਂ ਤੇ ਸਿਹਤ ਪ੍ਰੇਮੀਆਂ ਲਈ ਆਧੁਨਿਕ ਜਿੰਮ ਦੀ ਸਹੂਲਤ ਵੀ ਹੋਵੇਗੀ | ਨਿਗਮ ਅਧਿਕਾਰੀਆਂ ਮੁਤਾਬਕ, ਕਮਿਊਨਿਟੀ ਸੈਂਟਰ ਨਗਰ ਨਿਗਮ ਲਈ ਆਮਦਨ ਦਾ ਇੱਕ ਵੱਡਾ ਸਰੋਤ ਸਾਬਤ ਹੋ ਰਹੇ ਹਨ | ਇਸ ਵੇਲੇ ਸ਼ਹਿਰ ਵਿਚ 56 ਕਮਿਊਨਿਟੀ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਤੋਂ ਬੁਕਿੰਗ ਰਾਹੀਂ ਨਿਗਮ ਨੂੰ ਹਰ ਸਾਲ ਲਗਭਗ 25 ਤੋਂ 30 ਲੱਖ ਰੁਪਏ ਦੀ ਆਮਦਨ ਹੁੰਦੀ ਹੈ | ਨਵੇਂ ਕੇਂਦਰ ਬਣਨ ਨਾਲ ਨਾ ਸਿਰਫ਼ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ, ਸਗੋਂ ਨਿਗਮ ਦੀ ਆਮਦਨ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਨਾਜਾਇਜ਼ ਹਥਿਆਰ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਜਥੇਦਾਰ ਗੜਗੱਜ 2 ਦਸੰਬਰ 2024 ਦੇ ਹੁਕਮਨਾਮੇ ਲਾਗੂ ਕਰਵਾਉਣ-ਰਵੀਇੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।