08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਮੰਗ ਪੱਤਰ ਸੌਂਪਿਆ <br/>

ਅਜੀਤ ਡੈਸਕ 16-05-2026
ਚੰਡੀਗੜ੍ਹ, 15 ਮਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਇੱਕ ਮੈਮੋਰੈਂਡਮ ਸੌਂਪ ਕੇ ਯੂਨੀਵਰਸਿਟੀ ਕੈਂਪਸ ਵਿਚ ਸੈਨਿਟਰੀ ਨੈਪਕਿਨ ਵੰਡਣ ਵਾਲੀਆਂ ਮਸ਼ੀਨਾਂ ਤੇ ਸੈਨਿਟਰੀ ਵੈਸਟ ਦੀ ਸਥਾਪਨਾ ਕਰਨ ਸੰਬੰਧੀ ਮੰਗ ਕੀਤੀ ਗਈ | ਇਸ ਮੌਕੇ ਕਸ਼ਵੀਨ, ਪਿ੍ਯੰਕਾ, ਹਰਮਨਜੋਤ, ਅਨੀਸ਼ਾ, ਸਾਹਿਲ ਅਤੇ ਹੋਰ ਵਿਦਿਆਰਥਣਾਂ ਨੇ ਇਹ ਮੰਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕੀਤੀ | ਮੈਮੋਰੈਂਡਮ ਵਿਚ ਵਿਦਿਆਰਥਣਾਂ ਨੇ ਸੁਪਰੀਮ ਕੋਰਟ ਦੇ ਕੇਸ ਡਾ. ਜਯਾ ਠਾਕੁਰ ਅਤੇ ਯੂਨੀਅਨ ਆਫ ਇੰਡੀਆ ਐਂਡ ਅਦਰਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਾਹਵਾਰੀ ਸਫ਼ਾਈ ਪ੍ਰਬੰਧਨ ਲਈ ਵਿਦਿਆਰਥਣਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ | ਮੈਮੋਰੈਂਡਮ 'ਚ ਦਰਸਾਇਆ ਗਿਆ ਕਿ ਯੂਨੀਵਰਸਿਟੀ ਦੇ ਕਈ ਵਿਭਾਗਾਂ, ਗਰਲਜ਼ ਹੋਸਟਲਾਂ ਤੇ ਸਾਂਝੇ ਇਲਾਕਿਆਂ 'ਚ ਸੈਨਿਟਰੀ ਨੈਪਕਿਨ ਵੰਡਣ ਵਾਲੀਆਂ ਮਸ਼ੀਨਾਂ ਜਾਂ ਤਾਂ ਮੌਜੂਦ ਨਹੀਂ ਹਨ ਜਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ | ਇਸ ਤੋਂ ਇਲਾਵਾ ਸੈਨਿਟਰੀ ਵੈਸਟ ਦੇ ਸੁਰੱਖਿਅਤਾਂ ਦੀ ਘਾਟ, ਅਣਗਠਿਤ ਸਫ਼ਾਈ ਤੇ ਮੌਜੂਦਾ ਸਹੂਲਤਾਂ ਦੀ ਠੀਕ ਸੰਭਾਲ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ | ਇਹ ਮੈਮੋਰੈਂਡਮ ਵਿਦਿਆਰਥੀ ਆਗੂ ਸ਼ਿਸ਼ਪਾਲ ਦੀ ਅਗਵਾਈ ਹੇਠ ਦਿੱਤਾ ਗਿਆ |

ਪਿਛਲੀ ਖ਼ਬਰ 'ਸ੍ਰੀ ਮਾਤਾ ਮਨਸਾ ਦੇਵੀ ਟਰਾਫੀ' ਅੰਡਰ-14 ਕਿ੍ਕਟ ਟੂਰਨਾਮੈਂਟ 19 ਤੋਂ ਅਗਲੀ ਖ਼ਬਰ ਜਨਗਣਨਾ 2027 ਦੀ ਕਾਰਵਾਈ ਫ਼ੀਲਡ ਸਟਾਫ਼ ਦੀ ਮਿਹਨਤ ਤੇ ਸਮਰਪਣ ਨਾਲ ਅੱਗੇ ਵਧ ਰਹੀ–ਡਾ. ਹਿਮਾਂਸ਼ੂ ਗੁਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।