08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

'ਸ੍ਰੀ ਮਾਤਾ ਮਨਸਾ ਦੇਵੀ ਟਰਾਫੀ' ਅੰਡਰ-14 ਕਿ੍ਕਟ ਟੂਰਨਾਮੈਂਟ 19 ਤੋਂ

ਅਜੀਤ ਡੈਸਕ 16-05-2026
ਪੰਚਕੂਲਾ, 15 ਮਈ (ਕਪਿਲ)- ਹਰਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਕਰਵਾਏ ਜਾ ਰਹੇ 'ਸ੍ਰੀ ਮਾਤਾ ਮਨਸਾ ਦੇਵੀ ਟਰਾਫੀ' ਸੰਯੁਕਤ ਅੰਡਰ-14 ਉੱਤਰੀ ਖੇਤਰ ਕਿ੍ਕਟ ਟੂਰਨਾਮੈਂਟ 19 ਮਈ ਤੋਂ ਪੰਚਕੂਲਾ ਦੇ ਤਾਊ ਦੇਵੀ ਲਾਲ ਕਿ੍ਕਟ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ | ਟੂਰਨਾਮੈਂਟ 'ਚ ਲੜਕੇ-ਲੜਕੀਆਂ ਦੀਆਂ ਕੁੱਲ 6 ਟੀਮਾਂ ਹਿੱਸਾ ਲੈਣਗੀਆਂ | ਹਰਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਅਨਿਲ ਆਰੀਆ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਛੇ ਟੀਮਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਆਈ.ਵੀ.ਸੀ. ਏ. ਕਿ੍ਕਟ ਅਕੈਡਮੀ ਡੇਰਾਬੱਸੀ, ਚੈਂਪਸ ਕਿ੍ਕਟ ਅਕੈਡਮੀ ਪੀਰਮੁਛੱਲਾ, ਸੀ.ਐਲ. ਚੈਂਪਸ ਕਿ੍ਕਟ ਅਕੈਡਮੀ ਪੰਚਕੂਲਾ, ਸੀ.ਡਬਲਿਊ.ਐਨ. ਕਿ੍ਕਟ ਅਕੈਡਮੀ ਪੰਜਾਬ, ਕੁਰੂਕਸ਼ੇਤਰ ਕਿ੍ਕਟ ਅਕੈਡਮੀ ਹਰਿਆਣਾ ਤੇ ਸਨਰਾਈਜ਼ ਕਿ੍ਕਟ ਅਕੈਡਮੀ ਜੀਰਕਪੁਰ ਸ਼ਾਮਿਲ ਹਨ | ਐਸੋਸੀਏਸ਼ਨ ਦੇ ਜਰਨਲ ਸਕੱਤਰ ਅਮਰਜੀਤ ਕੁਮਾਰ ਤੇ ਸੰਗਠਨ ਸਕੱਤਰ ਅਨਿਲ ਆਰਿਆ ਅਨੁਸਾਰ ਇਸ ਸੰਯੁਕਤ ਨਾਰਥ ਜ਼ੋਨ ਕਿ੍ਕਟ ਟੂਰਨਾਮੈਂਟ 'ਚ ਹਰ ਟੀਮ ਘੱਟੋ-ਘੱਟ ਚਾਰ ਮੈਚ ਖੇਡੇਗੀ | ਸਾਰੇ ਮੈਚ 25-25 ਓਵਰਾਂ ਦੇ ਹੋਣਗੇ ਤੇ 'ਸੁਪਰ ਸਬ' ਪੈਟਰਨ 'ਤੇ ਖੇਡੇ ਜਾਣਗੇ ਜਿਸ ਅਧੀਨ ਹਰ ਮੈਚ ਵਿਚ 12 ਖਿਡਾਰੀਆਂ ਨੂੰ ਖੇਡਣ ਦੀ ਆਗਿਆ ਹੋਵੇਗੀ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਸਰਹਿੰਦ ਫ਼ਤਹਿ ਦਿਵਸ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਮੰਗ ਪੱਤਰ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।