ਡੇਰਾਬੱਸੀ, 19 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਚੋਣ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ | ਨਾਮਜ਼ਦਗੀਆਂ ਦੀ ਵਾਪਸੀ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਵੋਟਰਾਂ ਨੂੰ ਰਿਝਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ | ਇਸ ਵਾਰ ਚੋਣਾਂ 'ਚ ਵਾ. ਨੰ. 14 ਅਤੇ 15 ਨੂੰ 'ਹਾਟ ਸੀਟ' ਮੰਨਿਆ ਜਾ ਰਿਹਾ ਹੈ | ਵਾ. 14 ਤੋਂ ਅਕਾਲੀ ਦਲ ਦੇ ਕਿ੍ਸ਼ਨ ਕੁਮਾਰ, ਕਾਂਗਰਸ ਦੇ ਅੰਕਿਤ ਜੈਨ, 'ਆਪ' ਦੇ ਨਰੇਸ਼ ਕੁਮਾਰ ਅਤੇ ਭਾਜਪਾ ਦੇ ਮੁਕੇਸ਼ ਗਾਂਧੀ ਵਿਚਾਲੇ ਸਖ਼ਤ ਮੁਕਾਬਲਾ ਹੈ | ਇਸੇ ਤਰ੍ਹਾਂ ਵਾ. ਨੰ. 15 'ਚ ਅਕਾਲੀ ਦਲ ਦੀ ਜਸਵੀਰ ਕੌਰ, 'ਆਪ' ਦੀ ਆਸ਼ੂ, ਕਾਂਗਰਸ ਦੀ ਸੋਨੀਆ ਅਤੇ ਭਾਜਪਾ ਦੀ ਜੋਤੀ ਗਾਂਧੀ ਚੋਣ ਮੈਦਾਨ 'ਚ ਆਹਮੋ-ਸਾਹਮਣੇ ਹਨ | ਜੇਕਰ ਡੇਰਾਬੱਸੀ ਦੇ ਵੱਖ-ਵੱਖ ਵਾਰਡਾਂ ਦੇ ਚੋਣ ਸਮੀਕਰਨਾਂ 'ਤੇ ਨਜ਼ਰ ਮਾਰੀਏ ਤਾਂ ਵਾ. ਨੰ. 1 ਤੋਂ ਕਾਂਗਰਸ ਦੇ ਇੰਦਰਜੀਤ ਸਿੰਘ, 'ਆਪ' ਦੇ ਦਵਿੰਦਰ ਸਿੰਘ ਅਤੇ ਭਾਜਪਾ ਦੇ ਵਿਪਨ ਕੁਮਾਰ ਸੈਣੀ ਮੈਦਾਨ 'ਚ ਹਨ, ਜਦਕਿ ਵਾ. ਨੰ. 2 ਤੋਂ ਅਕਾਲੀ ਦਲ ਦੇ ਸੰਜੀਵ ਕੁਮਾਰ, ਕਾਂਗਰਸ ਦੇ ਹਰਚਰਨ, 'ਆਪ' ਦੇ ਹਰੀਸ਼ ਪਾਲ ਅਤੇ ਭਾਜਪਾ ਦੇ ਰਾਧੇ ਸ਼ਿਆਮ ਕਿਸਮਤ ਅਜ਼ਮਾ ਰਹੇ ਹਨ | ਇਸੇ ਤਰ੍ਹਾਂ ਵਾ. ਨੰ. 3 ਤੋਂ ਅਕਾਲੀ ਦਲ ਦੀ ਨੀਤਿਕਾ ਸ਼ਰਮਾ, ਕਾਂਗਰਸ ਦੀ ਰਜਨੀ, 'ਆਪ' ਦੀ ਸੁਨੀਤਾ ਰਾਣੀ ਅਤੇ ਭਾਜਪਾ ਦੀ ਨਿਰਮਲਾ ਦੇਵੀ ਵਿਚਾਲੇ ਮੁਕਾਬਲਾ ਹੈ, ਜਦਕਿ ਵਾ. ਨੰ. 4 ਤੋਂ ਅਕਾਲੀ ਦਲ ਦੇ ਸੰਜੀਵ ਕੁਮਾਰ, ਕਾਂਗਰਸ ਦੇ ਭੁਪਿੰਦਰ, ਭਾਜਪਾ ਦੀ ਮਮਤਾ ਅਤੇ 'ਆਪ' ਦੇ ਮਨਜੀਤ ਸਿੰਘ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਵਾ. ਨੰ. 5 ਤੋਂ ਕਾਂਗਰਸ ਵਲੋਂ ਇੰਦੂ ਸੈਣੀ, ਅਕਾਲੀ ਦਲ ਤੋਂ ਮੁਨੀ ਮਿਸ਼ਰਾ, 'ਆਪ' ਤੋਂ ਬਬੀਤਾ ਰਾਣੀ ਅਤੇ ਭਾਜਪਾ ਤੋਂ ਮੋਨਿਕਾ ਮੋਦਗਿਲ ਮੈਦਾਨ 'ਚ ਹਨ, ਜਦਕਿ ਵਾ. ਨੰ. 6 ਤੋਂ ਅਕਾਲੀ ਦਲ ਦੇ ਅਰੁਣ ਕੁਮਾਰ, ਕਾਂਗਰਸ ਦੇ ਮਨੀਸ਼ ਕੁਮਾਰ, 'ਆਪ' ਦੇ ਪਰਮਜੀਤ ਸਿੰਘ ਅਤੇ ਭਾਜਪਾ ਦੇ ਬਸੰਤ ਬਦੂਨੀ ਵਿਚਾਲੇ ਟੱਕਰ ਹੈ | ਇਸ ਤੋਂ ਇਲਾਵਾ ਵਾ. ਨੰ. 7 ਤੋਂ ਕਾਂਗਰਸ ਦੀ ਜੋਤਵੀਰ ਕੌਰ, ਅਕਾਲੀ ਦਲ ਦੀ ਬਲਜੀਤ ਕੌਰ, 'ਆਪ' ਦੀ ਵਿਪਨ ਦੀਪ ਕੌਰ ਅਤੇ ਭਾਜਪਾ ਦੀ ਆਸ਼ਾ ਰਾਣੀ ਉਮੀਦਵਾਰ ਹਨ | ਇਸੇ ਤਰ੍ਹਾਂ ਵਾ. ਨੰ. 8 ਤੋਂ ਅਕਾਲੀ ਦਲ ਦੇ ਕੁਨਾਲ ਗੁਲਾਟੀ, ਕਾਂਗਰਸ ਦੇ ਸੁਰਿੰਦਰ ਸ਼ਰਮਾ, ਆਰ. ਵੀ. ਪੀ. ਦੇ ਅੰਸ਼ੂ ਗੁਪਤਾ, 'ਆਪ' ਦੇ ਅਜੇ ਕੁਮਾਰ ਅਤੇ ਭਾਜਪਾ ਦੇ ਨਿਰਮਲ ਨਿੰਮਾ ਚੋਣ ਲੜ ਰਹੇ ਹਨ, ਜਦਕਿ ਵਾ. ਨੰ. 9 ਤੋਂ ਅਕਾਲੀ ਦਲ ਦੀ ਏਕਤਾ ਸ਼ਰਮਾ, 'ਆਪ' ਦੀ ਨਰਿੰਦਰ ਕੌਰ, ਕਾਂਗਰਸ ਦੀ ਸੋਨੀਆ ਰਾਣੀ, ਭਾਜਪਾ ਦੀ ਨਵਜੋਤ ਕੌਰ ਅਤੇ ਸੋਨੀਆ ਬੈਰਾਗੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ | ਇਸੇ ਤਰ੍ਹਾਂ ਵਾ. ਨੰ. 10 ਤੋਂ ਬਲਵਿੰਦਰ ਕੌਰ ਆਜ਼ਾਦ, ਅਕਾਲੀ ਦਲ ਦੇ ਭੁਪਿੰਦਰ ਸੈਣੀ, ਕਾਂਗਰਸ ਦੇ ਜਸਪ੍ਰੀਤ ਸਿੰਘ, 'ਆਪ' ਦੇ ਅਜੀਤ ਸਿੰਘ ਅਤੇ ਭਾਜਪਾ ਦੇ ਹਰਵਿੰਦਰ ਸਿੰਘ ਵਿਚਾਲੇ ਮੁਕਾਬਲਾ ਹੈ, ਜਦਕਿ ਵਾ. ਨੰ. 11 ਤੋਂ ਅਕਾਲੀ ਦਲ ਦੀ ਸੰਤੋਸ਼ ਪਵਾਰ, ਕਾਂਗਰਸ ਦੀ ਧਰਮੋ ਦੇਵੀ, ਭਾਜਪਾ ਦੀ ਮਨਦੀਪ ਕੌਰ, 'ਆਪ' ਦੀ ਕਿਰਨ ਅਤੇ ਰਾਜਿੰਦਰ ਕੌਰ ਤੇ ਬਸੰਤੀ ਰਾਣੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀਆਂ ਹਨ | ਇਸੇ ਤਰ੍ਹਾਂ ਵਾ. ਨੰ. 12 ਤੋਂ ਅਕਾਲੀ ਦਲ ਦੇ ਲਵਕੇਸ਼ ਮੁਖੀਜਾ, ਕਾਂਗਰਸ ਦੇ ਜੁਪਿੰਦਰ ਸਿੰਘ, 'ਆਪ' ਦੇ ਭੁਪਿੰਦਰ ਸ਼ਰਮਾ, ਭਾਜਪਾ ਦੇ ਸਤਿੰਦਰ ਕੁਮਾਰ ਅਤੇ ਚਿਰੰਜੀ ਲਾਲ ਆਜ਼ਾਦ ਚੋਣ ਲੜ ਰਹੇ ਹਨ, ਜਦਕਿ ਵਾ. ਨੰ. 13 ਤੋਂ ਅਕਾਲੀ ਦਲ ਦੀ ਰਾਧਿਕਾ ਭੱਲਾ, 'ਆਪ' ਦੀ ਰਾਜਿੰਦਰ ਕੌਰ, ਕਾਂਗਰਸ ਦੀ ਰੇਨੂੰ ਗੁਪਤਾ ਅਤੇ ਭਾਜਪਾ ਦੀ ਅਨੀਤਾ ਥੰਮਨ ਚੋਣ ਮੈਦਾਨ 'ਚ ਹਨ | ਚੋਣ ਮੈਦਾਨ ਦੇ ਆਖਰੀ ਵਾਰਡਾਂ ਦੀ ਗੱਲ ਕਰੀਏ ਤਾਂ ਵਾ. ਨੰ. 16 ਤੋਂ ਅਕਾਲੀ ਦਲ ਦੇ ਰਾਜੇਸ਼ ਕੁਮਾਰ, ਕਾਂਗਰਸ ਦੇ ਲਖਬੀਰ ਸਿੰਘ, ਭਾਜਪਾ ਦੇ ਰਣਜੀਤ ਸਿੰਘ, 'ਆਪ' ਦੇ ਆਸ਼ੀਸ਼ ਦੱਤਾ ਅਤੇ ਆਰ. ਵੀ. ਪੀ. ਦੇ ਗੁਰਚਰਨ ਸਿੰਘ ਉਮੀਦਵਾਰ ਹਨ, ਜਦਕਿ ਵਾ. ਨੰ. 17 ਤੋਂ ਅਕਾਲੀ ਦਲ ਦੀ ਕੁਲਦੀਪ ਕੌਰ, ਕਾਂਗਰਸ ਦੀ ਪਰਵਿੰਦਰ ਕੌਰ, 'ਆਪ' ਦੀ ਗਗਨਦੀਪ ਕੌਰ ਅਤੇ ਕਰਮਜੀਤ ਕੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀਆਂ ਹਨ ਅਤੇ ਵਾ. ਨੰ. 18 ਤੋਂ ਅਕਾਲੀ ਦਲ ਦੇ ਕੁਲਵਿੰਦਰ ਸਿੰਘ, ਕਾਂਗਰਸ ਦੇ ਗੁਰਨਾਮ ਸਿੰਘ, ਭਾਜਪਾ ਦੇ ਨਾਇਬ ਸਿੰਘ, 'ਆਪ' ਦੇ ਮੰਗਾ ਸਿੰਘ ਅਤੇ ਹਰਵਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਸਥਿਤੀ ਸਾਫ਼ ਹੋਣ ਤੋਂ ਬਾਅਦ ਹੁਣ ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੂਰੇ ਸ਼ਹਿਰ 'ਚ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਪਹੁੰਚ ਚੁੱਕੀਆਂ ਹਨ |