14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

'ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ' ਕਾਲਮ ਸ਼ਹਿਰ ਦਾ ਸੰਭਾਲਣਯੋਗ ਪੰਨਾ ਬਣਦਾ ਜਾ ਰਿਹਾ ਹੈ-ਅਗਰਵਾਲ/ਸ਼ਰਮਾ

ਅਜੀਤ ਡੈਸਕ 29-05-2026
ਖਰੜ, 28 ਮਈ (ਗੁਰਮੁੱਖ ਸਿੰਘ ਮਾਨ)- ਖਰੜ ਸ਼ਹਿਰ ਦੀ ਵਿਰਾਸਤ 'ਸ਼ਹਿਰ ਮੇਰੇ ਦੀਆਂ ਯਾਦਾਂ' ਅਤੇ 'ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ' ਦੇ ਸਿਰਲੇਖ ਹੇਠ ਸ਼ੁਰੂ ਕੀਤੇ ਕਾਲਮ ਨੂੰ ਲੈ ਕੇ ਖਰੜ ਦੇ ਜੰਮਪਲ ਲੇਖਕ ਕਾਲਾ ਸਿੰਘ ਸੈਣੀ ਦਾ ਸਥਾਨਕ ਸ੍ਰੀ ਸੱਤਿਆ ਨਾਰਾਇਣ ਮੰਦਰ ਬੀਬੀ ਜੀ ਵਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਅਗਰਵਾਲ, ਸਕੱਤਰ ਅਸ਼ੋਕ ਕੁਮਾਰ ਤੇ ਅਨਿਲ ਕੌਸ਼ਲ ਨੇ ਕਿਹਾ ਕਿ ਲੇਖਕ ਕਾਲਾ ਸਿੰਘ ਸੈਣੀ ਵਲੋਂ 'ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ' ਨਾਮਕ ਹਫ਼ਤਾਵਾਰੀ ਕਾਲਮ ਰਾਹੀਂ ਸ਼ਹਿਰ ਦੇ ਪ੍ਰਾਚੀਨ ਮੰਦਰਾਂ ਤੇ ਹੋਰ ਧਾਰਮਿਕ ਅਸਥਾਨਾਂ ਸਮੇਤ ਖਰੜ ਸ਼ਹਿਰ ਬਾਰੇ ਜਾਣੂ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ 'ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ' ਖਰੜ ਦਾ ਇਕ ਸੰਭਾਲਣਯੋਗ ਇਤਿਹਾਸਕ ਪੰਨਾ ਬਣਦਾ ਜਾ ਰਿਹਾ ਹੈ, ਜਿਸ ਨਾਲ ਅਜੋਕੀ ਪੀੜੀ ਨੂੰ ਸ਼ਹਿਰ ਬਾਰੇ ਜਾਣਕਾਰੀ ਮਿਲ ਰਹੀ ਹੈ | ਲੇਖਕ ਕਾਲਾ ਸਿੰਘ ਸੈਣੀ ਨੇ ਮੰਦਰ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਮੰਦਰ ਦੇ ਪੁਜਾਰੀ ਮਨੋਜ ਸ਼ਾਸਤਰੀ, ਸੁਭਾਸ਼ ਚੰਦ ਤੇ ਕੁਲਵੰਤ ਚੌਧਰੀ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹਿਰ ਦੀਆਂ ਮਸਜਿਦਾਂ 'ਚ ਅਦਾ ਕੀਤੀ ਗਈ ਈਦ-ਉਲ-ਅਜ਼ਹਾ ਦੀ ਨਮਾਜ਼ ਅਗਲੀ ਖ਼ਬਰ ਖਰੜ ਵਿਕਾਸ ਗਰੁੱਪ ਵਲੋਂ ਐਡਵੋਕੇਟ ਮਨੀਸ਼ ਭਾਰਦਵਾਜ ਲੀਗਲ ਐਡਵਾਈਜ਼ਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।