06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲੰਗਰ ਸੇਵਾ ਲਈ ਸੈਕਟਰ-45 ਮੰਦਿਰ ਨੂੰ ਮਿਲਿਆ ਨਵਾਂ ਹਾਲ, ਕੌਂਸਲਰ ਗਾਬੀ ਨੇ ਕੀਤਾ ਉਦਘਾਟਨ <br/>

ਅਜੀਤ ਡੈਸਕ 30-05-2026
ਚੰਡੀਗੜ੍ਹ, 29 ਮਈ (ਸੰਦੀਪ ਕੁਮਾਰ ਮਾਹਨਾ) - ਸੈਕਟਰ 45 ਸਥਿਤ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਮਾਤਾ ਨੈਣਾ ਦੇਵੀ ਲੰਗਰ ਹਾਲ ਦਾ ਉਦਘਾਟਨ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਮੰਦਰ ਕਮੇਟੀ ਦੇ ਚੇਅਰਮੈਨ ਵਿਜੈ ਸਿੰਘ ਰਾਣਾ, ਪ੍ਰਧਾਨ ਹਰਸ਼ ਗੁਪਤਾ, ਨੇਹਾ ਕੋਹਲੀ ਤੇ ਹੋਰ ਸ਼ਰਧਾਲੂਆਂ ਦੀ ਹਾਜ਼ਰੀ 'ਚ ਕੀਤਾ ਗਿਆ | ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਮੰਦਿਰ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਸਥਾਈ ਲੰਗਰ ਹਾਲ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਮੀਂਹ, ਤਿੱਖੀ ਧੁੱਪ ਜਾਂ ਹੋਰ ਖ਼ਰਾਬ ਮੌਸਮ ਦੌਰਾਨ ਲੰਗਰ ਸੇਵਾ ਪ੍ਰਭਾਵਿਤ ਨਾ ਹੋਵੇ | ਉਨ੍ਹਾਂ ਦੱਸਿਆ ਕਿ ਮੰਦਿਰ ਦੇ ਸਾਹਮਣੇ ਪੇਵਰ ਬਲਾਕ ਲਗਾਉਣ ਲਈ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮੰਦਿਰ ਦੇ ਨਾਲ ਲੱਗਦੀ ਖ਼ਾਲੀ ਜਗ੍ਹਾ ਨੂੰ ਵੀ ਜਲਦ ਪੱਕਾ ਕੀਤਾ ਜਾਵੇਗਾ ਜਿਸ ਨਾਲ ਮੰਦਿਰ ਦੀ ਸੁੰਦਰਤਾ 'ਚ ਹੋਰ ਵਾਧਾ ਹੋਵੇਗਾ ਅਤੇ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ | ਕੌਂਸਲਰ ਗਾਬੀ ਨੇ ਮੰਦਿਰ ਦੇ ਵਿਕਾਸ ਕਾਰਜਾਂ ਲਈ ਮੰਦਿਰ ਪ੍ਰਬੰਧਕ ਕਮੇਟੀ ਨੂੰ 50 ਹਜ਼ਾਰ ਰੁਪਏ ਦੀ ਸੇਵਾ ਰਾਸ਼ੀ ਵੀ ਭੇਟ ਕੀਤੀ | ਮੰਦਿਰ ਕਮੇਟੀ ਦੇ ਆਗੂਆਂ ਨੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਕੀਤਾ | ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਐਮ.ਐਲ. ਗੋਇਲ, ਐਸ.ਸੀ. ਪਟਿਆਲ, ਡੀ.ਕੇ. ਸ਼ਰਮਾ, ਵਿਨੈ ਮਹਿਰਾ, ਵਾਈ.ਪੀ. ਗੋਇਲ, ਪ੍ਰਦੀਪ ਕੁਮਾਰ, ਗਿਆਨ ਚੰਦ, ਸੂਰਜ ਕੋਹਲੀ, ਪਵਨ ਕੁਮਾਰ, ਰਾਜੇਸ਼ਵਰ ਗੁਪਤਾ, ਦਿਲਬਾਗ ਰਾਏ, ਰਵੀ ਕਾਲੀਆ, ਮਹਿਲਾ ਮੰਡਲ ਦੀਆਂ ਮੈਂਬਰਾਂ ਤੇ ਮਨਜੀਤ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 129ਵਾਂ ਦਿਨ ਪੰਜਾਬ ਪੁਲਿਸ ਵਲੋਂ 438 ਥਾਈਾ ਛਾਪੇਮਾਰੀ, 156 ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਨੇ ਉਪ ਕੁਲਪਤੀ ਨੂੰ ਮੰਗ ਪੱਤਰ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।