14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਖਰੜ ਵਿਖੇ ਸਵੇਰ ਸਮੇਂ ਪਈ ਮੋਹਲੇਧਾਰ ਬਾਰਿਸ਼ ਤੋਂ ਬਾਅਦ ਸੜਕਾਂ 'ਤੇ ਜਮ੍ਹਾਂ ਹੋਇਆ ਬਰਸਾਤੀ ਪਾਣੀ <br/>

ਅਜੀਤ ਡੈਸਕ 31-05-2026
ਖਰੜ, 30 ਮਈ (ਗੁਰਮੁੱਖ ਸਿੰਘ ਮਾਨ)-ਸਰਕਾਰ ਵਲੋਂ ਖਰੜ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰ ਦੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਦੋਂ ਫੂਕ ਨਿਕਲ ਗਈ, ਜਦੋਂ ਅੱਜ ਸਵੇਰੇ ਹੋਈ ਮੋਹਲੇਧਾਰ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਨੀਵੀਆਂ ਥਾਵਾਂ ਅਤੇ ਸੜਕਾਂ 'ਤੇ ਪਾਣੀ ਹੀ ਪਾਣੀ ਘੁੰਮਦਾ ਦਿਖਾਈ ਦਿੱਤਾ | ਇਥੇ ਹੀ ਬਸ ਨਹੀਂ ਸੜਕਾਂ ਦੇ ਆਲੇ-ਦੁਆਲੇ ਬਣੇ ਹੋਏ ਨਿਕਾਸੀ ਨਾਲੇ ਓਵਰਫਲੋ ਹੋ ਗਏ, ਜਿਸ ਕਾਰਨ ਗੰਦਾ ਪਾਣੀ ਸੜਕਾਂ 'ਤੇ ਜਮ੍ਹਾਂ ਹੋ ਗਿਆ | ਖਰੜ-ਚੰਡੀਗੜ੍ਹ ਹਾਈਵੇਅ 'ਤੇ ਕਿ੍ਸਚਨ ਸਕੂਲ ਨੇੜੇ ਸੜਕ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਇਕੱਠਾ ਹੋ ਗਿਆ | ਭਾਵੇਂ ਇਸ ਸੜਕ ਦੇ ਦੋਨੋਂ ਪਾਸੇ ਪਾਣੀ ਦੇ ਨਿਕਾਸ ਲਈ ਨਾਲੇ ਬਣੇ ਹੋਏ ਹਨ ਪਰ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਅਤੇ ਬਰਸਾਤੀ ਪਾਣੀ ਸੜਕ 'ਤੇ ਜਮ੍ਹਾਂ ਹੋ ਗਿਆ | ਇਸੇ ਤਰ੍ਹਾਂ ਅਨਾਜ ਮੰਡੀ ਤੇ ਮਿਊਾਸੀਪਲ ਪਾਰਕ ਖਰੜ ਸਮੇਤ ਹੋਰ ਕਈ ਥਾਵਾਂ 'ਤੇ ਪਾਣੀ ਜਮ੍ਹਾਂ ਹੋ ਗਿਆ | ਇਸ ਦੌਰਾਨ ਖਰੜ-ਲਾਂਡਰਾਂ ਰੋਡ 'ਤੇ ਵੀ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਸੜਕ 'ਤੇ ਹੀ ਜਮ੍ਹਾਂ ਹੋ ਗਿਆ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਜਸਪਾਲ ਸਿੰਘ, ਸਮਾਜ ਸੇਵੀ ਆਗੂ ਅਮਨਦੀਪ ਸਿੰਘ ਅੰਮੂ, ਮੁਕੇਸ਼ ਕੁਮਾਰ, ਕੁਲਦੀਪ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ ਤੇ ਹਰਜੀਤ ਸਿੰਘ ਆਦਿ ਨੇ ਕਿਹਾ ਕਿ ਬਰਸਾਤਾਂ ਦਾ ਸੀਜ਼ਨ ਹਾਲੇ ਸ਼ੁਰੂ ਨਹੀਂ ਹੋਇਆ ਕਿ ਅੱਜ ਕੁਝ ਘੰਟਿਆਂ ਲਈ ਹੋਈ ਮੋਹਲੇਧਾਰ ਬਾਰਿਸ਼ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਘੁੰਮਦਾ ਨਜ਼ਰ ਆਇਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ 'ਤੇ ਪੁੱਜਣ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਸੜਕਾਂ ਦੇ ਆਲੇ-ਦੁਆਲੇ ਬਣੇ ਹੋਏ ਨਿਕਾਸੀ ਨਾਲਿਆਂ ਤੇ ਬਰਸਾਤੀ ਚੋਆਂ ਸਮੇਤ ਪੁਲੀਆਂ ਦੀ ਸਫ਼ਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ ਦੇ ਅਮਲ ਦੌਰਾਨ ਲੋਕਤੰਤਰ ਦਾ ਘਾਣ ਹੋਇਆ : ਸਿੱਧੂ <br/> ਅਗਲੀ ਖ਼ਬਰ ਕੌਂਸਲ ਚੋਣਾਂ 'ਚ ਲੋਕਾਂ ਦੇ ਭਰੋਸੇ ਤੇ ਵਰਕਰਾਂ ਦੀ ਮਿਹਨਤ ਸਦਕਾ ਇਤਿਹਾਸਕ ਜਿੱਤ ਹੋਈ : ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।