30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰਾਸ਼ਨ ਸਬਸਿਡੀ ਸੰਬੰਧੀ ਨਵੀਂ ਹਦਾਇਤ ਰਾਸ਼ਨ ਸਬਸਿਡੀ ਲਈ ਮੋਬਾਈਲ ਐਪ ਡਾਊਨਲੋਡ ਕਰਨਾ ਲਾਜ਼ਮੀ

ਅਜੀਤ ਡੈਸਕ 05-06-2026
ਚੰਡੀਗੜ੍ਹ, 4 ਜੂਨ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਪ੍ਰਸ਼ਾਸਨ ਨੇ ਰਾਸ਼ਨ ਸਬਸਿਡੀ ਸਿੱਧੀ ਮੋਬਾਈਲ ਐਪ ਰਾਹੀਂ ਪ੍ਰਾਪਤ ਕਰਨ ਲਈ ਲਾਭਪਾਤਰੀਆਂ ਨੂੰ ਆਪਣੀ ਬਕਾਇਆ ਪ੍ਰਕਿਰਿਆ ਜਲਦ ਪੂਰੀ ਕਰਨ ਦੀ ਅਪੀਲ ਕੀਤੀ ਹੈ | ਪ੍ਰਸ਼ਾਸਨ ਵਲੋਂ ਇਸ ਸਬੰਧ 'ਚ 28 ਮਈ ਨੂੰ 4 ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਇਹ ਕੈਂਪ ਮਲੋਆ (ਸਮਾਲ ਫ਼ਲੈਟਸ), ਮਨੀਮਾਜਰਾ (ਸ਼ਿਵਾਲਿਕ ਗਾਰਡਨ ਦੇ ਪਿੱਛੇ), ਕਜਹੇੜੀ ਅਤੇ ਮੌਲੀ ਜਾਗਰਾਂ (ਵਿਕਾਸ ਨਗਰ) ਦੇ ਕਮਿਊਨਿਟੀ ਸੈਂਟਰਾਂ 'ਚ ਲਗਾਏ ਜਾਣਗੇ | ਇਹ ਕੈਂਪ ਖ਼ਾਸ ਤੌਰ 'ਤੇ ਉਨ੍ਹਾਂ ਲਾਭਪਾਤਰੀਆਂ ਲਈ ਹੋਣਗੇ ਜਿਨ੍ਹਾਂ ਨੇ ਰਾਸ਼ਨ ਸਬਸਿਡੀ ਲਈ ਆਪਣੀ ਜਾਣਕਾਰੀ ਜਮਾਂ ਕਰਵਾ ਦਿੱਤੀ ਹੈ ਪਰ ਅਜੇ ਤੱਕ ਲਾਜ਼ਮੀ ਮੋਬਾਈਲ ਐਪ ਡਾਊਨਲੋਡ ਨਹੀਂ ਕੀਤਾ | ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਬਸਿਡੀ ਦਾ ਲਾਭ ਜਾਰੀ ਰੱਖਣ ਲਈ ਮੋਬਾਈਲ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ | ਜਿਹੜੇ ਲਾਭਪਾਤਰੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਦੀ ਸਬਸਿਡੀ ਰੁਕ ਸਕਦੀ ਹੈ | ਇਸ ਲਈ ਸਾਰੇ ਬਕਾਇਆ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਆਧਾਰ ਕਾਰਡ ਤੇ ਆਧਾਰ ਨਾਲ ਲਿੰਕ ਮੋਬਾਈਲ ਫ਼ੋਨ ਸਮੇਤ ਨਿਰਧਾਰਿਤ ਕੈਂਪਾਂ ਵਿਚ ਪਹੁੰਚ ਕੇ ਆਪਣੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰਨ | ਪ੍ਰਸ਼ਾਸਨ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 'ਪੀ.ਐਨ.ਬੀ ਡਿਜ਼ੀਟਲ ਰੂਪੀ' ਮੋਬਾਈਲ ਐਪ ਗੂਗਲ ਪਲੇ ਸਟੋਰ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ |
ਪਿਛਲੀ ਖ਼ਬਰ 7 ਜੂਨ ਨੂੰ ਜ਼ਿਲ੍ਹੇ 'ਚ 2003 ਦੀ ਵੋਟਰ ਸੂਚੀ ਨਾਲ ਵੋਟਰ ਮੈਪਿੰਗ ਲਈ ਵਿਸ਼ੇਸ਼ ਬੂਥ ਪੱਧਰੀ ਕੈਂਪ ਲਗਾਏ ਜਾਣਗੇ-ਡੀ.ਸੀ.... ਅਗਲੀ ਖ਼ਬਰ ਜਲੰਧਰ ਦੇ ਵਪਾਰੀ ਨੀਰਜ ਕੱਕੜ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੁੱਖ ਸਾਜਿਸ਼ਕਰਤਾ ਦੀ ਜ਼ਮਾਨਤ ਅਰਜ਼ੀ ਖ਼ਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।