28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੱਲੜ੍ਹ ਉਮਰ ਦੀ ਨਾਰਾਜ਼ਗੀ 'ਤੇ ਭਾਰੀ ਪਈ ਪੁਲਿਸ ਦੀ ਮੁਸਤੈਦੀ, ਲਾਪਤਾ ਹੋਏ ਪੰਜੇ ਬੱਚੇ ਸੁਰੱਖਿਅਤ ਲੱਭ ਕੇ ਮਾਪਿਆਂ ਹਵਾਲੇ ਕੀਤੇ <br/>

ਅਜੀਤ ਡੈਸਕ 11-06-2026
ਡੇਰਾਬੱਸੀ, 10 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਪਰਿਵਾਰਕ ਮੈਂਬਰਾਂ ਨਾਲ ਨਾਰਾਜ਼ਗੀ ਕਾਰਨ ਇਕੋ ਵੇਲੇ ਲਾਪਤਾ ਹੋਏ 5 ਨਾਬਾਲਿਗ ਬੱਚਿਆਂ ਦੇ ਮਾਮਲੇ 'ਚ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਡੇਰਾਬੱਸੀ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਨ੍ਹਾਂ ਪੰਜੇ ਬੱਚਿਆਂ ਨੂੰ ਸਹੀ-ਸਲਾਮਤ ਲੱਭ ਕੇ ਉਨ੍ਹਾਂ ਦੇ ਚਿੰਤਤ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਬੱਚਿਆਂ ਦੇ ਸਹੀ-ਸਲਾਮਤ ਘਰ ਪਰਤਣ 'ਤੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਜ਼ਿਕਰਯੋਗ ਹੈ ਕਿ ਬੀਤੀ 6 ਜੂਨ ਦੀ ਰਾਤ ਨੂੰ ਮਹਾਂਵੀਰ ਸਿੰਘ ਦੀਆਂ ਦੋ ਨਾਬਾਲਿਗ ਧੀਆਂ ਵੈਸ਼ਨਵੀ ਤੇ ਮਾਨਵੀ ਤੇ ਉਨ੍ਹਾਂ ਦੇ ਗੁਆਂਢ ਦੇ ਤਿੰਨ ਨਾਬਾਲਿਗ ਲੜਕੇ ਮਨੀਸ਼, ਰੋਬਿਨ ਤੇ ਇਮਰਾਨ ਘਰਦਿਆਂ ਤੋਂ ਕਿਸੇ ਗੱਲੋਂ ਨਾਰਾਜ਼ ਹੋਣ ਕਰਕੇ ਮੋਟਰਸਾਈਕਲ 'ਤੇ ਨਿਕਲ ਗਏ ਸਨ | ਇਸ ਸੰਬੰਧੀ ਥਾਣਾ ਡੇਰਾਬੱਸੀ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਲਗਾਤਾਰ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ | ਹੰਡੇਸਰਾ ਕੋਲੋਂ ਇਕ ਵਾਰ ਪੁਲਿਸ ਅਤੇ ਮਾਪਿਆਂ ਨੂੰ ਦੇਖ ਕੇ ਬੱਚਿਆਂ ਦੇ ਮੁੜ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਹੋਰ ਸਰਗਰਮ ਕਰ ਦਿੱਤਾ | ਇਸ ਦੌਰਾਨ ਥਾਣਾ ਮੁਖੀ ਸੁਮਿਤ ਮੋਰ ਦੇ ਨਿਰਦੇਸ਼ਾਂ ਤਹਿਤ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦਿਨ-ਰਾਤ ਇਕ ਕਰਕੇ ਬੱਚਿਆਂ ਨੂੰ ਟਰੇਸ ਕਰ ਲਿਆ ਤੇ ਆਿਖ਼ਰ ਉਨ੍ਹਾਂ ਨੂੰ ਸੁਰੱਖਿਅਤ ਲੱਭ ਲਿਆ | ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਵਲੋਂ ਬੱਚਿਆਂ ਨੂੰ ਥਾਣੇ ਲਿਆ ਕੇ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਕਾਊਾਸਲਿੰਗ ਕੀਤੀ ਗਈ ਤੇ ਫਿਰ ਮਾਪਿਆਂ ਦੇ ਹਵਾਲੇ ਕੀਤਾ ਗਿਆ | ਬੱਚਿਆਂ ਨੂੰ ਸਹੀ-ਸਲਾਮਤ ਦੇਖ ਕੇ ਭਾਵੁਕ ਹੋਏ ਮਾਪਿਆਂ ਨੇ ਡੇਰਾਬੱਸੀ ਪੁਲਿਸ ਪ੍ਰਸ਼ਾਸਨ ਤੇ ਖਾਸ ਕਰਕੇ ਤਫ਼ਤੀਸ਼ੀ ਟੀਮ ਦਾ ਦਿਲੋਂ ਧੰਨਵਾਦ ਕੀਤਾ | ਪੁਲਿਸ ਨੇ ਇਸ ਮੌਕੇ ਮਾਪਿਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਘਰ 'ਚ ਬੱਚਿਆਂ ਨਾਲ ਦੋਸਤਾਨਾ ਤੇ ਨਰਮ ਮਾਹੌਲ ਰੱਖਣ ਤਾਂ ਜੋ ਬੱਚੇ ਗੁੱਸੇ ਜਾਂ ਡਰ 'ਚ ਆ ਕੇ ਅਜਿਹਾ ਕੋਈ ਖ਼ਤਰਨਾਕ ਕਦਮ ਨਾ ਚੁੱਕਣ | ਇਸ ਦੇ ਨਾਲ ਹੀ ਪੁਲਿਸ ਨੇ ਨਾਬਾਲਿਗ ਬੱਚਿਆਂ ਨੂੰ ਕੋਈ ਵਾਹਨ ਚਲਾਉਣ ਲਈ ਨਾ ਦੇਣ ਦੀ ਸਖ਼ਤ ਹਦਾਇਤ ਵੀ ਕੀਤੀ |

ਪਿਛਲੀ ਖ਼ਬਰ ਸੁਸ਼ਮਾ ਵੈਲੈਂਸੀਆ ਹਾਊਸਿੰਗ ਸੁਸਾਇਟੀ ਦੇ ਵਸਨੀਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ 'ਤੇ ਅਦਾਲਤ ਦੇ ਹੁਕਮ ਨਾ ਮੰਨਣ ਦੇ... ਅਗਲੀ ਖ਼ਬਰ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰੋ: ਡਾ. ਜੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।