07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਾਦਾ ਲਖਮੀਚੰਦ ਹਰਿਆਣਾ ਦੀ ਆਤਮਾ ਤੇ ਸਾਡੀ ਲੋਕ ਸੰਸਕ੍ਰਿਤੀ ਦੇ ਅਮਰ ਬੋਲ-ਮੁੱਖ ਮੰਤਰੀ

ਅਜੀਤ ਡੈਸਕ 24-07-2026
ਚੰਡੀਗੜ੍ਹ, 23 ਜੁਲਾਈ (ਰਾਮ ਸਿੰਘ ਬਰਾੜ )- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਰਿਆ ਕਵੀ ਪੰਡਿਤ ਦਾਦਾ ਲਖਮੀ ਚੰਦ ਸਿਰਫ ਇਕ ਕਵੀ ਨਹੀਂ ਸਨ, ਸਗੋਂ ਹਰਿਆਣਾ ਦੀ ਆਤਮਾ, ਲੋਕ ਸੰਸਕ੍ਰਿਤੀ ਦੇ ਰਾਖੇ ਅਤੇ ਜਨ-ਜਨ ਦੇ ਅਧਿਆਪਕ ਸਨ। ਉਨ੍ਹਾਂ ਨੇ ਆਪਣੀਆਂ ਰਾਗਣੀਆਂ ਅਤੇ ਸਾਂਗਾਂ ਰਾਹੀਂ ਸੱਚ, ਤਿਆਗ, ਧਰਮ, ਨਿਸ਼ਠਾ ਅਤੇ ਮਨੁੱਖੀ ਮੁਲਾਂ ਨੂੰ ਸਮਾਜ ਤੱਕ ਪਹੁੰਚਾਇਆ। ਦਾਦਾ ਲਖਮੀ ਚੰਦ ਨੇ ਸਿਰਫ ਮਨੋਰੰਜਨ ਨਹੀਂ ਕੀਤਾ, ਸਗੋਂ ਪੀੜ੍ਹੀਆਂ ਦਾ ਚਰਿੱਤਰ ਨਿਰਮਾਣ ਕੀਤਾ ਤੇ ਲੋਕ ਸੰਸਕ੍ਰਿਤੀ ਨੂੰ ਨਵੀਂ ਪਛਾਣ ਦਿਵਾਈ। ਨਾਇਬ ਸਿੰਘ ਸੈਣੀ ’ਦਾਦਾ ਲਖਮੀ ਚੰਦ ਰਾਜ ਪ੍ਰਦਰਸ਼ਨ ਅਤੇ ਦ੍ਰਿਸ਼ ਕਲਾ ਯੂਨੀਵਰਸਿਟੀ’ ਦੇ ਕੇਂਦਰੀ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਅਤੇ ’ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ, ਪੰਚਕੂਲਾ’ ਦੇ ਸਾਂਝੇ ਯਤਨਾਂ ਨਾਲ ਸੂਰਿਆ ਕਵੀ ਦਾਦਾ ਲਖਮੀ ਚੰਦ ਦੀ ਜਯੰਤੀ ਮੌਕੇ ’ਤੇ ਆਯੋਜਿਤ ਸਾਹਿਤਕਾਰ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੰਬਧਿਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਾਦਾ ਲਖਮੀ ਚੰਦ ਦੀ ਮੂਰਤੀ ’ਤੇ ਫੁੱਲ ਅਰਪਿਤ ਕਰਕੇ ਨਮਨ ਕੀਤਾ, ਯੂਨੀਵਰਸਿਟੀ ਕੈਂਪਸ ਵਿਚ ਪੌਦਾ ਲਗਾਇਆ ਅਤੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਸ਼ਾਨਦਾਰ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੋਗਰਾਮ ਦਾ ਦੀਵਾ ਬਾਲ਼ ਕੇ ਰਸਮੀ ਉਦਘਾਟਨ ਕੀਤਾ। ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤਕਾਰਾਂ, ਕਵੀਆਂ ਅਤੇ ਕਲਾਕਾਰਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਪਛਾਣ ਉਸ ਦੀਆਂ ਉੱਚੀਆਂ ਇਮਾਰਤਾਂ ਜਾਂ ਆਰਥਿਕ ਪ੍ਰਗਤੀ ਨਾਲ ਨਹੀਂ, ਸਗੋਂ ਉਸ ਦੀ ਭਾਸ਼ਾ, ਸਾਹਿਤ, ਸੰਸਕ੍ਰਿਤੀ ਅਤੇ ਕਲਾਕਾਰਾਂ ਨਾਲ ਹੁੰਦੀ ਹੈ। ਇਤਿਹਾਸ ਘਟਨਾਵਾਂ ਨੂੰ ਦਰਜ ਕਰਦਾ ਹੈ, ਪਰ ਸਾਹਿਤ ਇਕ ਯੁੱਗ ਦੀਆਂ ਸੰਵੇਦਨਾਵਾਂ ਨੂੰ ਅਮਰ ਬਣਾ ਦਿੰਦਾ ਹੈ। ਉਨ੍ਹਾਂ ਸਮਾਰੋਹ ਦੇ ਹੋਰ ਮਹਿਮਾਨਾਂ ਨੂੰ ਵੀ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਨਮਾਨ ਸਮਾਰੋਹ ਵਿੱਚ ਹਿੰਦੀ ਅਤੇ ਹਰਿਆਣਵੀ ਭਾਸ਼ਾ ਸਾਹਿਤਕਾਰ ਅਭਿਨੰਦਨ ਯੋਜਨਾ, ਸੰਸਕ੍ਰਿਤ ਭਾਸ਼ਾ ਸਾਹਿਤਕਾਰ ਅਭਿਨੰਦਨ ਯੋਜਨਾ, ਪੰਜਾਬੀ ਸਾਹਿਤਕਾਰ ਅਭਿਨੰਦਨ ਯੋਜਨਾ, ਉਰਦੂ ਸਾਹਿਤਕਾਰ ਅਭਿਨੰਦਨ ਯੋਜਨਾ ਤਹਿਤ ਸਾਹਿਤਕਾਰਾਂ, ਕਲਾਕਾਰਾਂ ਅਤੇ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਯੂ. ਟੀ. ਵਿੱਤ ਸਕੱਤਰ ਨੇ ਆਈ. ਆਈ. ਟੀ., ਜੇ. ਈ. ਈ. ਤੇ ਨੀਟ ਉਮੀਦਵਾਰਾਂ ਲਈ ਤ੍ਰਿਗਿਯਾ ਥ੍ਰਾਈਵ-2026 ਸਕਾਲਰਸਿ਼ਪ ਪ੍ਰੀ... ਅਗਲੀ ਖ਼ਬਰ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।