02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਜ਼ਾਦੀ ਦਿਵਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ...

ਸਫ਼ਾ 5 ਦੀ ਬਾਕੀ ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੀਆਂ ਐਚਆਈਟੀ ਟੀਮਾਂ, ਬੰਬ ਡਿਟੈਕਸ਼ਨ ਸਕੁਆਡ ਅਤੇ ਡਾਗ ਸਕੁਆਡ ਨੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਆਰ.

ਅਜੀਤ ਡੈਸਕ 02-08-2026
ਸਫ਼ਾ 5 ਦੀ ਬਾਕੀ ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੀਆਂ ਐਚਆਈਟੀ ਟੀਮਾਂ, ਬੰਬ ਡਿਟੈਕਸ਼ਨ ਸਕੁਆਡ ਅਤੇ ਡਾਗ ਸਕੁਆਡ ਨੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਆਰ.ਬੀ.ਆਰ. ਬਿਲਡਿੰਗ ਨੇੜੇ ਖੁੱਲ੍ਹੇ ਖੇਤਰ ਵਿਚ ਰੱਖਿਆ ਗਿਆ ਡੰਮੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ ਦੀ ਮੁੜ ਜਾਂਚ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਉੱਥੇ ਕੋਈ ਹੋਰ ਸ਼ੱਕੀ ਵਸਤੂ ਮੌਜੂਦ ਨਹੀਂ ਹੈ। ਮੌਕ ਡਰਿੱਲ ਵਿਚ ਆਪ੍ਰੇਸ਼ਨਜ਼ ਸੈੱਲ ਦੀਆਂ ਕੁਇੱਕ ਰਿਐਕਸ਼ਨ ਟੀਮਾਂ (ਕਿਊਆਰਟੀ), ਪੀ.ਸੀ.ਆਰ. ਯੂਨਿਟਾਂ, ਡਾਇਲ-112, ਫਾਇਰ ਬ੍ਰਿਗੇਡ, ਸਿਵਲ ਡਿਫੈਂਸ, ਬੰਬ ਡਿਟੈਕਸ਼ਨ ਸਕੁਆਡ, ਡਾਗ ਸਕੁਆਡ, ਮੋਬਾਈਲ ਫੋਰੈਂਸਿਕ ਟੀਮ, ਜ਼ਿਲ੍ਹਾ ਕ੍ਰਾਈਮ ਸੈੱਲ, ਕ੍ਰਾਈਮ ਬ੍ਰਾਂਚ, ਥਾਣਾ ਇੰਡਸਟਰੀਅਲ ਏਰੀਆ, ਜੀ.ਐੱਮ.ਐੱਸ.ਐੱਚ.-16 ਅਤੇ ਪੁਲਿਸ ਹਸਪਤਾਲ ਸੈਕਟਰ-26 ਦੀਆਂ ਐਂਬੂਲੈਂਸਾਂ ਸਮੇਤ ਹੋਰ ਏਜੰਸੀਆਂ ਨੇ ਸਰਗਰਮ ਭੂਮਿਕਾ ਨਿਭਾਈ। ਸਾਰੀਆਂ ਟੀਮਾਂ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਆਪਸੀ ਤਾਲਮੇਲ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਬਰਾਮਦ ਡੰਮੀ ਆਈਈਡੀ ਨੂੰ ਨਿਰਧਾਰਤ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਰੇਤ ਨਾਲ ਲੈਸ ਵਿਸ਼ੇਸ਼ ਵਾਹਨ ਰਾਹੀਂ ਪੀ.ਸੀ.ਆਰ. ਦੀ ਪਾਇਲਟ ਅਤੇ ਐਸਕਾਰਟ ਸੁਰੱਖਿਆ ਹੇਠ ਸੈਕਟਰ-26 ਪੁਲਿਸ ਲਾਈਨਜ਼ ਦੇ ਖੁੱਲ੍ਹੇ ਮੈਦਾਨ ਵਿਚ ਲਿਜਾ ਕੇ ਸੁਰੱਖਿਅਤ ਢੰਗ ਨਾਲ ਨਸ਼ਟ ਕੀਤਾ ਗਿਆ। ਇਸ ਉਪਰੰਤ ਹੋਟਲ ਦੀ ਇਕ ਵਾਰ ਫਿਰ ਪੂਰੀ ਤਰ੍ਹਾਂ ਸੈਨੇਟਾਈਜ਼ੇਸ਼ਨ ਜਾਂਚ ਕੀਤੀ ਗਈ ਅਤੇ ਮੌਕ ਡਰਿੱਲ ਸਫ਼ਲਤਾਪੂਰਵਕ ਸੰਪੰਨ ਹੋਈ।ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਸਮੇਂ-ਸਮੇਂ ‘ਤੇ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਹੋਰ ਐਮਰਜੈਂਸੀ ਏਜੰਸੀਆਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਹੱਕ ਮੰਗਣ ਵਾਲਿਆਂ ਨੂੰ ਡੰਡੇ ਖਾਣੇ ਪੈ ਰਹੇ ਹਨ-ਕਾਦੀਆਂ ਜੋੜੀ ਅਗਲੀ ਖ਼ਬਰ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਿਤ ਕੀਤੇ ਜਾਣਗੇ 150 ਸਰਕਾਰੀ ਸਕੂਲਾਂ ਦੀਆਂ ਨਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।