28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਚੌਕੀਦਾਰ ਨੂੰ ਬੰਨ੍ਹ ਕੇ ਤਾਰਾਂ ਲੈ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀ ਕੁਸ਼ਤੀ ਦੰਗਲ ਅੱਜ

ਪੰਚਕੂਲਾ, 27 ਅਗਸਤ (ਕਪਿਲ)- ਸੈਕਟਰ-25/26 ਨੇੜਲੇ ਵਾਟਰ ਸਪਲਾਈ ਪੰਪ ‘ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਆਉਂਦੇ ਸਾਰ ਹੀ ਚੌਕੀਦਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰ ਦੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਵਾਰਦਾਤ ਕਾਰਨ ਮੋਟਰਾਂ ਬੰਦ ਹੋਣ ਨਾਲ ਇਲਾਕੇ ‘ਚ ਪਾਣੀ ਦੀ ਸਪਲਾਈ ਠੱਪ ਹੋ ਗਈ।

ਅਜੀਤ ਡੈਸਕ 28-08-2026
ਪੰਚਕੂਲਾ, 27 ਅਗਸਤ (ਕਪਿਲ)- ਸੈਕਟਰ-25/26 ਨੇੜਲੇ ਵਾਟਰ ਸਪਲਾਈ ਪੰਪ ‘ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਆਉਂਦੇ ਸਾਰ ਹੀ ਚੌਕੀਦਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰ ਦੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਵਾਰਦਾਤ ਕਾਰਨ ਮੋਟਰਾਂ ਬੰਦ ਹੋਣ ਨਾਲ ਇਲਾਕੇ ‘ਚ ਪਾਣੀ ਦੀ ਸਪਲਾਈ ਠੱਪ ਹੋ ਗਈ। ਹਾਸਿਲ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਦੇਰ ਰਾਤ ਵਾਟਰ ਸਪਲਾਈ ਪੰਪ ਵਾਲੇ ਕਮਰੇ ਦੇ ਅੰਦਰ ਦਾਖ਼ਲ ਹੋਏ ਅਤੇ ਉਥੇ ਤਾਇਨਾਤ ਚੌਕੀਦਾਰ ਗੋਵਿੰਦ ਬੈਨੀਵਾਲ ਵਾਸੀ ਸੈਕਟਰ-26 ਪੰਚਕੂਲਾ ਨਾਲ ਕੁੱਟਮਾਰ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਚੌਕੀਦਾਰ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਤੇ ਮੋਟਰਾਂ ਦੀਆਂ ਬਿਜਲੀ ਦੀਆਂ ਸਾਰੀਆਂ ਤਾਰਾਂ ਕੱਟ ਕੇ ਫ਼ਰਾਰ ਹੋ ਗਏ। ਸਵੇਰੇ ਡਿਊਟੀ ‘ਤੇ ਪਹੁੰਚੇ ਪੈਟਰੋਲਮੈਨ ਆਕਾਸ਼ ਅਤੇ ਕੀ-ਮੈਨ ਸੰਜੂ ਨੇ ਜਦੋਂ ਪੰਪ ਦੇ ਅੰਦਰ ਜਾ ਕੇ ਦੇਖਿਆ ਤਾਂ ਗੋਵਿੰਦ ਮੰਜੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ ਦੇ ਸਿਰ ‘ਤੇ ਸੱਟ ਲੱਗੀ ਹੋਈ ਸੀ। ਉਨ੍ਹਾਂ ਨੇ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਵੀ ਕੱਟੀਆਂ ਹੋਈਆਂ ਦੇਖੀਆਂ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਡਾਇਲ-112 ‘ਤੇ ਦਿੱਤੀ ਗਈ। ਇਸ ਉਪਰੰਤ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਚੌਕੀਦਾਰ ਨੂੰ ਇਲਾਜ ਲਈ ਸੈਕਟਰ-6 ਦੇ ਹਸਪਤਾਲ ਵਿਖੇ ਪਹੁੰਚਾਇਆ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲਖਨੌਰ ’ ਚ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਝਗੜਾ , ਪੁਲਿਸ ਮੁਲਾਜ਼ਮਾਂ ’ ਤੇ ਵੀ ਹਮਲਾ ਅਗਲੀ ਖ਼ਬਰ ਮੁਲਾਜ਼ ਮਾਂ ਦੀ ਸਮੂਹਿਕ ਛੁੱਟੀ ਨਾਲ ਰੂਪਨਗਰ ਜ਼ਿਲ੍ਹੇ ’ਚ ਹੋਈ ਮੁਕੰਮਲ ਹੜਤਾਲ ਮੁਲਾਜ਼ਮਾਂ ਨੇ ਦਫ਼ਤਰਾਂ ਨੂੰ ਜਿੰਦਰੇ ਲਾ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।