07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੈਕਟਰ 34 ਤੇ ਸੈਕਟਰ 46 ਵਿਚ ਟਾਈਟੈਨਿਕ ਮੇਲੇ ਵਿਚ ਔਰਤਾਂ ਦੁਆਰਾ ਬਣਾਏ ਉਤਪਾਦ ਬਣੇ ਖਿੱਚ ਦਾ ਕੇਂਦਰ

ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਵੂਮੈਨ ਐਂਡ ਚਾਈਲਡ ਵੈੱਲਫੇਅਰ ਸੁਸਾਇਟੀ, ਸੈਕਟਰ 45 ਚੰਡੀਗੜ੍ਹ ਨੇ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਹੋਰ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਔਰਤਾਂ ਨੂੰ ਸਸ਼ਕਤੀਕਰਨ ਦੇ ਆਪਣੇ ਯਤਨਾਂ ਨੂੰ ਤੇਜ਼ ਕੀਤਾ ਹੈ। ਇਸ ਸੰਬੰਧ ਵਿਚ ਸੰਸਥਾ ਨੇ ਸੈਕਟਰ 34 ’ਚ ਲਗਾਏ ਟਾਈਟੈਨਿਕ ਮੇਲੇ ਵਿਚ ਸਟਾਲਾਂ ਦੌਰਾਨ, ਸੰਸਥਾ ਨਾਲ ਜੁੜੀਆਂ ਔਰਤਾਂ ਦੁਆਰਾ ਬਣਾਏ ਵੱਖ-ਵੱਖ ਉਤਪਾਦ ਲਈ ਵਿਕਰੀ ਪ੍ਰਤੀ ਲੋਕਾਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਵੂਮੈਨ ਐਂਡ ਚਾਈਲਡ ਵੈੱਲਫੇਅਰ ਸੁਸਾਇਟੀ, ਸੈਕਟਰ 45 ਚੰਡੀਗੜ੍ਹ ਨੇ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਹੋਰ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਔਰਤਾਂ ਨੂੰ ਸਸ਼ਕਤੀਕਰਨ ਦੇ ਆਪਣੇ ਯਤਨਾਂ ਨੂੰ ਤੇਜ਼ ਕੀਤਾ ਹੈ। ਇਸ ਸੰਬੰਧ ਵਿਚ ਸੰਸਥਾ ਨੇ ਸੈਕਟਰ 34 ’ਚ ਲਗਾਏ ਟਾਈਟੈਨਿਕ ਮੇਲੇ ਵਿਚ ਸਟਾਲਾਂ ਦੌਰਾਨ, ਸੰਸਥਾ ਨਾਲ ਜੁੜੀਆਂ ਔਰਤਾਂ ਦੁਆਰਾ ਬਣਾਏ ਵੱਖ-ਵੱਖ ਉਤਪਾਦ ਲਈ ਵਿਕਰੀ ਪ੍ਰਤੀ ਲੋਕਾਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਦੀਵਾਲੀ ਮੌਕੇ ’ਤੇ ਸੈਕਟਰ 46 ਵਿਚ ਅਜਿਹੇ ਸਟਾਲ ਲਗਾਏ ਗਏ ਹਨ ਤਾਂ ਜੋ ਔਰਤਾਂ ਦੁਆਰਾ ਸਖ਼ਤ ਮਿਹਨਤ ਤੇ ਲਗਨ ਨਾਲ ਬਣਾਏ ਗਏ ਉਤਪਾਦਾਂ ਲਈ ਇਕ ਬਾਜ਼ਾਰ ਪ੍ਰਦਾਨ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਸੁਤੰਤਰ ਬਣਨ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਸੰਸਥਾ ਦੀ ਪ੍ਰਧਾਨ ਤੇ ਸੰਸਥਾਪਕ ਪੂਜਾ ਬਖ਼ਸ਼ੀ ਨੇ ਔਰਤਾਂ ਦੀ ਸਖ਼ਤ ਮਿਹਨਤ ਅਤੇ ਹੁਨਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੰਸਥਾ ਦਾ ਉਦੇਸ਼ ਨਾ ਸਿਰਫ਼ ਔਰਤਾਂ ਨੂੰ ਸਿਖਲਾਈ ਦੇਣਾ ਹੈ, ਸਗੋਂ ਉਨ੍ਹਾਂ ਦੇ ਉਤਪਾਦਾਂ ਨੂੰ ਬਾਜ਼ਾਰ ਵਿਚ ਲੈ ਕੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਬਣਾਉਣਾ ਵੀ ਹੈ। ਉਨ੍ਹਾਂ ਨੇ ਟਾਈਟੈਨਿਕ ਮੇਲੇ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਥਨ ਨਾਲ, ਔਰਤਾਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਅਤੇ ਆਪਣੇ ਉਤਪਾਦ ਵੇਚਣ ਲਈ ਇਕ ਵਧੀਆ ਪਲੇਟਫ਼ਾਰਮ ਮਿਲ ਰਿਹਾ ਹੈ। ਇਸ ਮੌਕੇ ਸੰਸਥਾ ਦੀਆਂ ਔਰਤਾਂ, ਸੰਜੂ ਠਾਕੁਰ, ਸੁਕ੍ਰਿਤੀ, ਬਬੀਤਾ, ਮਨੀਸ਼ਾ, ਰੰਭਾ, ਨੇਹਾ, ਅੰਜਲੀ, ਮਹਿਮਾ, ਪੂਜਾ, ਮੌਜੂਦ ਸਨ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਪਰਮਜੀਤ ਮਾਨ ਦਾ ਨਵਾਂ ਕਹਾਣੀ ਸੰਗ੍ਰਹਿ ‘ਸਮੁੰਦਰ ਦਾ ਆਦਮੀ’ ਲੋਕ ਅਰਪਣ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 290ਵਾਂ ਦਿਨ ਪੰਜਾਬ ਪੁਲਿਸ ਵਲੋਂ 545 ਥਾਈਂ ਛਾਪੇਮਾਰੀ 202 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।