04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ

ਮਾਨਸਾ, 3 ਅਗਸਤ (ਵਿ. ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਜਰਨੈਲ ਸਿੰਘ ਵਾਸੀ ਲਹਿਰੀ ਤੇ ਗੁਰਪ੍ਰੀਤ ਸਿੰਘ ਵਾਸੀ ਭਾਗੀਵਾਂਦਰ ਜ਼ਿਲ੍ਹਾ ਬਠਿੰਡਾ ਤੋਂ 6 ਗ੍ਰਾਮ, ਬਰੇਟਾ ਪੁਲਿਸ ਨੇ ਗੁਰਜੰਟ ਸਿੰਘ ਵਾਸੀ ਲਹਿਰਾ (ਸੰਗਰੂਰ) ਤੋਂ 260 ਗ੍ਰਾਮ, ਜੋਗਾ ਪੁਲਿਸ ਨੇ ਪੰਕਜ ਕੁਮਾਰ, ਸ਼ਿਵ ਕੁਮਾਰ ਵਾਸੀ ਫ਼ਤਿਹਾਬਾਦ ਤੇ ਅਵਤਾਰ ਸਿੰਘ ਵਾਸੀ ਸਿਰਸਾ ਤੋਂ 50 ਗ੍ਰਾਮ, ਜੌੜਕੀਆਂ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਕੁਸਲਾ ਤੋਂ 5.

ਅਜੀਤ ਡੈਸਕ 04-08-2026
ਮਾਨਸਾ, 3 ਅਗਸਤ (ਵਿ.ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਜਰਨੈਲ ਸਿੰਘ ਵਾਸੀ ਲਹਿਰੀ ਤੇ ਗੁਰਪ੍ਰੀਤ ਸਿੰਘ ਵਾਸੀ ਭਾਗੀਵਾਂਦਰ ਜ਼ਿਲ੍ਹਾ ਬਠਿੰਡਾ ਤੋਂ 6 ਗ੍ਰਾਮ, ਬਰੇਟਾ ਪੁਲਿਸ ਨੇ ਗੁਰਜੰਟ ਸਿੰਘ ਵਾਸੀ ਲਹਿਰਾ (ਸੰਗਰੂਰ) ਤੋਂ 260 ਗ੍ਰਾਮ, ਜੋਗਾ ਪੁਲਿਸ ਨੇ ਪੰਕਜ ਕੁਮਾਰ, ਸ਼ਿਵ ਕੁਮਾਰ ਵਾਸੀ ਫ਼ਤਿਹਾਬਾਦ ਤੇ ਅਵਤਾਰ ਸਿੰਘ ਵਾਸੀ ਸਿਰਸਾ ਤੋਂ 50 ਗ੍ਰਾਮ, ਜੌੜਕੀਆਂ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਕੁਸਲਾ ਤੋਂ 5.80 ਗ੍ਰਾਮ, ਬੁਢਲਾਡਾ ਪੁਲਿਸ ਨੇ ਰਮਾਂ ਉਰਫ਼ ਰਮਨ ਵਾਸੀ ਬੁਢਲਾਡਾ ਤੋਂ 10 ਗ੍ਰਾਮ ਅਤੇ ਝੁਨੀਰ ਪੁਲਿਸ ਨੇ ਆਤਮਾ ਸਿੰਘ ਵਾਸੀ ਦਾਨੇਵਾਲਾ ਤੋਂ 7 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਬਰੇਟਾ ਪੁਲਿਸ ਨੇ ਨਿਰਮਲ ਸਿੰਘ ਵਾਸੀ ਬਹਾਦਰਪੁਰ ਤੇ ਦਲਜੀਤ ਸਿੰਘ ਵਾਸੀ ਸ਼ੇਰ ਖਾਂ ਵਾਲਾ ਤੋਂ 30 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਪਿਛਲੀ ਖ਼ਬਰ ਸਾਈਕਲ ਰਾਈਡਿੰਗ ਬੁਢਲਾਡਾ ਗਰੁੱਪ ਦੇ ਮੈਂਬਰ ਧਮਧਾਨ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਅੰਗ ਦਾਨ ਪ੍ਰਤੀ ਸੰਕਲਪ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।