ਸੀਂਗੋ ਮੰਡੀ, 11 ਮਈ (ਪਿ੍ੰਸ ਗਰਗ)-ਬੀ ਜੀ ਐਨ ਸਕੂਲ ਸ਼ੇਰਗੜ੍ਹ ਵਿਖੇ ਮਾਂ ਦਿਵਸ ਉਤਸਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਬੱਚਿਆਂ ਦੀਆਂ ਮਾਵਾਂ ਨੂੰ ਸਕੂਲ ਕੈਂਪਸ ਵਿਚ ਸੱਦਾ ਦਿੱਤਾ ਗਿਆ | ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ | ਬੱਚਿਆਂ ਨੇ ਡਾਂਸ ਪੇਸ਼ਕਾਰੀਆਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ ਜਦਕਿ ਮਾਵਾਂ ਨੇ ਵੀ ਆਪਣੇ ਬੱਚਿਆਂ ਲਈ ਆਪਣੇ ਪਿਆਰ ਅਤੇ ਸਨੇਹ ਦਾ ਇਜ਼ਹਾਰ ਕੀਤਾ | ਸਕੂਲ ਦੇ ਚੇਅਰਮੈਨ ਅਮਿਤ ਗੁਪਤਾ ਤੇ ਪਿ੍ੰਸੀਪਲ ਤਿ੍ਪਤਾ ਬਜਾਜ ਨੇ ਮਾਂ ਦੇ ਪਿਆਰ ਅਤੇ ਸਹਿਯੋਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਪੋਟਲਕ ਪਾਰਟੀ ਦਾ ਆਨੰਦ ਮਾਣਿਆ ਅਤੇ ਸਕੂਲ ਦੁਆਰਾ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਪ੍ਰੋਗਰਾਮ ਦੇ ਅੰਤ ਵਿਚ ਸਭ ਨੇ ਆਪਣੀਆਂ ਮਾਵਾਂ ਦਾ ਧੰਨਵਾਦ ਕੀਤਾ | ਇਹ ਪ੍ਰੋਗਰਾਮ ਸਭ ਲਈ ਯਾਦਗਾਰੀ ਹੋ ਨਿਬੜਿਆ |