ਬਠਿੰਡਾ, 11 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਵਿਚ ਵੱਖ-ਵੱਖ ਮਹੱਤਵਪੂਰਨ ਸਥਾਨਾਂ, ਜਿਸ ਵਿਚ ਏਅਰਫੋਰਸ ਸਟੇਸ਼ਨ ਭੀਸੀਆਣਾ ਵੀ ਸ਼ਾਮਿਲ ਹੈ, ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਸਥਾਨਾਂ ਦੇ ਆਸ-ਪਾਸ ਦਾ ਏਰੀਆ ਨੋ ਡਰੋਨ ਏਰੀਆ ਘੋਸ਼ਿਤ ਕੀਤਾ ਗਿਆ ਹੈ | ਸੁਰੱਖਿਆ ਦੇ ਮੱਦੇਨਜ਼ਰ ਏਅਰਫੋਰਸ ਸਟੇਸ਼ਨ ਭੀਸੀਆਣਾ ਦੇ ਘੇਰੇ ਤੋਂ 5 ਕਿੱਲੋਮੀਟਰ ਦੇ ਰੇਡੀਸ਼ ਵਿਚ ਕਿਸੇ ਵੀ ਤਰ੍ਹਾਂ ਦੇ ਡਰੋਨ ਚਲਾਉਣ/ਉਡਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ | ਹੁਕਮ ਅਨੁਸਾਰ ਡਰੋਨ ਉਡਾਉਣ 'ਤੇ ਇਹ ਪੂਰਨ ਪਾਬੰਦੀ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਦੇ ਵਾਪਰਨ ਨੂੰ ਰੋਕਣ ਲਈ ਲਗਾਈ ਗਈ ਹੈ | ਉਕਤ ਹੁਕਮ 9 ਜੁਲਾਈ 2026 ਤੱਕ ਲਾਗੂ ਰਹਿਣਗੇ |