ਭਗਤਾ ਭਾਈਕਾ, 11 ਮਈ (ਸੁਖਪਾਲ ਸਿੰਘ ਸੋਨੀ)-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖੇਡ ਮੈਦਾਨ ਵਿੱਚ ਇੰਟਰ-ਹਾਊਸ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਅਤੇ ਸਪੋਰਟਸ ਕੋਆਰਡੀਨੇਟਰ ਮਿਸ ਸੰਦੀਪ ਕੌਰ ਦੀ ਅਗਵਾਈ ਹੇਠ, ਕਬੱਡੀ ਕੋਚ ਮਿਸਟਰ ਬੂਟਾ ਸਿੰਘ ਦੀ ਦੇਖ-ਰੇਖ ਵਿਚ ਮੁਕਾਬਲੇ ਕਰਵਾਏ ਗਏ | ਸਕੂਲ ਦੇ ਪਿ੍ੰਸੀਪਲ ਸ਼ਸ਼ੀ ਕਾਂਤ ਅਤੇ ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ ਨੇ ਜੇਤੂ ਟੀਮਾਂ ਨੂੰ ਤਗ਼ਮੇ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ | ਪਿ੍ੰਸੀਪਲ ਸ਼ਸ਼ੀ ਕਾਂਤ ਨੇ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ | ਅਜਿਹੇ ਟੂਰਨਾਮੈਂਟ ਬੱਚਿਆਂ ਵਿਚ ਹਿੰਮਤ, ਫੁਰਤੀ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੇ ਹਨ | ਕਬੱਡੀ ਕੋਚ ਮਿਸਟਰ ਬੂਟਾ ਸਿੰਘ ਨੇ ਸਾਰੇ ਖਿਡਾਰੀਆਂ ਦੀ ਤਕਨੀਕ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ | ਸਪੋਰਟਸ ਕੋਆਰਡੀਨੇਟਰ ਮਿਸ ਸੰਦੀਪ ਕੌਰ ਅਤੇ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਨੇ ਸਫ਼ਲ ਆਯੋਜਨ ਲਈ ਸਮੂਹ ਸਟਾਫ ਦਾ ਧੰਨਵਾਦ ਕੀਤਾ |