09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਿਨੋਦ ਬਿੰਟਾ ਵਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਅੰਡਰਪਾਸ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇੰਟਰਸਿਟੀ ਦਾ ਠਹਿਰਾਅ ਬਹਾਲ ਕਰਵਾਉਣ ਲਈ ਰੇਲਵੇ ਮੰਤਰੀ ਨੂੰ ਪੱਤਰ

ਭੁੱਚੋ ਮੰਡੀ, 8 ਅਗਸਤ (ਪਰਵਿੰਦਰ ਸਿੰਘ ਜੌੜਾ)-ਸਥਾਨਕ ਬਾਲਿਆਂਵਾਲੀ ਰੋਡ ‘ਤੇ ਸਥਿਤ ਚੱਕਾਂ ਵਾਲੇ ਰੇਲਵੇ ਫਾਟਕ ‘ਤੇ ਅੰਡਰਪਾਸ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇੰਟਰਸਿਟੀ ਰੇਲ ਗੱਡੀ ਦਾ ਭੁੱਚੋ ਰੇਲਵੇ ਸਟੇਸ਼ਨ ‘ਤੇ ਠਹਿਰਾਅ ਬਹਾਲ ਕਰਵਾਉਣ ਲਈ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਗਈ। ਅਪੀਲ ਕੀਤੀ ਗਈ ਕਿ ਚੱਕ ਬਖ਼ਤੂ ਰੇਲਵੇ ਕਰਾਸਿੰਗ ਨੰਬਰ ਏ-128 ‘ਤੇ ਰੇਲਵੇ ਵਿਭਾਗ ਵਲੋਂ ਜੋ ਅੰਡਰਪਾਸ ਬਣਾਉਣਾ ਮਨਜ਼ੂਰ ਕੀਤਾ ਗਿਆ ਹੈ, ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ।

ਅਜੀਤ ਡੈਸਕ 09-08-2026
ਭੁੱਚੋ ਮੰਡੀ, 8 ਅਗਸਤ (ਪਰਵਿੰਦਰ ਸਿੰਘ ਜੌੜਾ)-ਸਥਾਨਕ ਬਾਲਿਆਂਵਾਲੀ ਰੋਡ ‘ਤੇ ਸਥਿਤ ਚੱਕਾਂ ਵਾਲੇ ਰੇਲਵੇ ਫਾਟਕ ‘ਤੇ ਅੰਡਰਪਾਸ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇੰਟਰਸਿਟੀ ਰੇਲ ਗੱਡੀ ਦਾ ਭੁੱਚੋ ਰੇਲਵੇ ਸਟੇਸ਼ਨ ‘ਤੇ ਠਹਿਰਾਅ ਬਹਾਲ ਕਰਵਾਉਣ ਲਈ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਗਈ। ਅਪੀਲ ਕੀਤੀ ਗਈ ਕਿ ਚੱਕ ਬਖ਼ਤੂ ਰੇਲਵੇ ਕਰਾਸਿੰਗ ਨੰਬਰ ਏ-128 ‘ਤੇ ਰੇਲਵੇ ਵਿਭਾਗ ਵਲੋਂ ਜੋ ਅੰਡਰਪਾਸ ਬਣਾਉਣਾ ਮਨਜ਼ੂਰ ਕੀਤਾ ਗਿਆ ਹੈ, ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ-ਦਿੱਲੀ ਰੇਲਵੇ ਮਾਰਗ ‘ਤੇ ਇੱਥੋਂ 24 ਘੰਟਿਆਂ ਵਿਚ 3 ਦਰਜਨ ਦੇ ਕਰੀਬ ਰੇਲ ਗੱਡੀਆਂ ਲੰਘਦੀਆਂ ਹਨ, ਕਾਰਨ ਇਹ ਫਾਟਕ ਲੰਮੇ ਸਮੇਂ ਤੱਕ ਬੰਦ ਰਹਿੰਦਾ ਹੈ ਅਤੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਹੈ ਕਿ ਇੱਥੇ ਅੰਡਰਪਾਸ ਮਨਜ਼ੂਰ ਹੋ ਚੁੱਕਾ ਹੈ, ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਇਸ ਅੰਡਰਪਾਸ ਦੇ ਨਿਰਮਾਣ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ। ਦੂਜੇ ਪੱਤਰ ਵਿਚ ਵਿਨੋਦ ਬਿੰਟਾ ਨੇ ਲਿਖਿਆ ਹੈ ਕਿ ਗੰਗਾਨਗਰ-ਦਿੱਲੀ ਇੰਟਰਸਿਟੀ ਐਕਸਪ੍ਰੈਸ (ਗੱਡੀ ਨੰਬਰ 14507) ਦਾ ਠਹਿਰਾਅ ਭੁੱਚੋ ਰੇਲਵੇ ਸਟੇਸ਼ਨ ‘ਤੇ ਮੁੜ ਬਹਾਲ ਕਰਕੇ ਕਰੀਬ 40 ਪਿੰਡਾਂ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਡੀ ਦਾ ਠਹਿਰਾਅ ਪਹਿਲਾਂ ਭੁੱਚੋ ਸਟੇਸ਼ਨ ‘ਤੇ ਸੀ, ਪ੍ਰੰਤੂ ਕਰੋਨਾ ਸਮੇਂ ਦੌਰਾਨ ਇਹ ਠਹਿਰਾਅ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਦਾ ਭੁੱਚੋ ਰੇਲਵੇ ਸਟੇਸ਼ਨ ‘ਤੇ ਠਹਿਰਾਅ ਬਹਾਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇ।
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਕਰਵਾਈ ਜਾ ਰਹੀ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਦੀ ਚੋਣ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜੂਡੋ ਮੁਕਾਬਲੇ ’ਚ ਦੂਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।