07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਕੂਲ ਆਫ਼ ਹੈਪੀਨੈੱਸ ਘਨੌਲਾ ਦੇ ਦੋ ਹੋਰ ਵਿਦਿਆਰਥੀਆਂ ਦੀ ਹੋਈ ਨਵੋਦਿਆ ਲਈ ਚੋਣ

ਨਵੋਦਿਆ ਲਈ ਚੋਣ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਤੇ ਸਟਾਫ਼ | ਤਸਵੀਰ : ਜਸਵੀਰ ਸਿੰਘ ਸੈਣੀ <br/> 18-05-2026
ਘਨੌਲੀ, 17 ਮਈ (ਜਸਵੀਰ ਸਿੰਘ ਸੈਣੀ)-ਸਕੂਲ ਆਫ਼ ਹੈਪੀਨੈੱਸ ਘਨੌਲਾ ਦੇ ਦੋ ਹੋਰ ਵਿਦਿਆਰਥੀਆਂ ਜਸਮੀਤ ਕੌਰ ਅਤੇ ਫਰਿਆਦ ਮੁਹੰਮਦ ਨੇ ਸਕੂਲ ਦਾ ਨਾਂ ਚਮਕਾਉਂਦੇ ਹੋਏ ਨਵੋਦਿਆ ਵਿਦਿਆਲਿਆ ਦਾ ਪੇਪਰ ਪਾਸ ਕਰਕੇ ਆਪਣਾ ਦਾਖਲਾ ਪੱਕਾ ਕਰ ਲਿਆ ਹੈ | ਇਸ ਪ੍ਰਕਾਰ ਇਸ ਸਾਲ ਸਕੂਲ ਦੇ ਕੁੱਲ ਨੌਂ ਵਿਦਿਆਰਥੀ ਨਵੋਦਿਆ ਦਾ ਟੈੱਸਟ ਪਾਸ ਕਰਨ ਵਿਚ ਸਫਲ ਹੋਏ ਹਨ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਡਕਾਲਾ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਬਹੁਤ ਹੀ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ ਸਕੂਲ ਦਾ ਨਾਂ ਬੁਲੰਦੀਆਂ 'ਤੇ ਪਹੁੰਚਾਇਆ ਹੈ ਅਤੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਪਹਿਲੀ ਲਿਸਟ ਵਿਚ ਸਕੂਲ ਸੱਤ ਵਿਦਿਆਰਥੀਆਂ ਨੇ ਅਤੇ ਇਸ ਦੂਜੀ ਲਿਸਟ ਵਿਚ ਦੋ ਹੋਰ ਵਿਦਿਆਰਥੀਆਂ ਨੇ ਨਵੋਦਿਆ ਦਾ ਪੇਪਰ ਪਾਸ ਕਰਕੇ ਆਪਣਾ ਦਾਖਲਾ ਪੱਕਾ ਕਰ ਲਿਆ ਹੈ | ਇਸ ਸੈਸ਼ਨ ਦੌਰਾਨ ਨਵੋਦਿਆ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੁਣ ਨੌਂ ਹੋ ਗਈ ਹੈ | ਇਸ ਪ੍ਰਕਾਰ ਇੱਕ ਸੈਸ਼ਨ ਦੌਰਾਨ ਸਕੂਲ ਦੇ ਕੁੱਲ ਨੌਂ ਵਿਦਿਆਰਥੀਆਂ ਨੇ ਨਵੋਦਿਆ ਦੇ ਵਿਚ ਆਪਣਾ ਦਾਖਲਾ ਪੱਕਾ ਕਰਕੇ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ ਅਤੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ | ਉਨ੍ਹਾਂ ਨੇ ਇਸ ਦਾ ਸਿਹਰਾ ਸਮੂਹ ਅਧਿਆਪਕਾਂ, ਬੱਚਿਆਂ, ਅਤੇ ਮਾਪਿਆਂ ਦੀ ਮਿਹਨਤ ਅਤੇ ਸਹਿਯੋਗ ਨੂੰ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਇਸੇ ਮਿਹਨਤ ਦਾ ਨਤੀਜਾ ਹੈ | ਜਿਸ ਕਾਰਨ ਸਕੂਲ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਰਿਹਾ ਹੈ, ਤੇ ਇਸ ਸਾਲ ਗਿਣਤੀ 250 ਵਿਦਿਆਰਥੀਆਂ ਤੱਕ ਪਹੁੰਚ ਚੁੱਕੀ ਹੈ ਅਤੇ ਹਾਲੇ ਵੀ ਦਾਖਲਾ ਚੱਲ ਰਿਹਾ ਹੈ, ਇਸ ਮੌਕੇ 'ਤੇ ਸਕੂਲ ਮੁਖੀ ਪਰਮਜੀਤ ਸਿੰਘ ਡਕਾਲਾ, ਮੈਡਮ ਬਲਜੀਤ ਕੌਰ, ਸਾਰਿਕਾ, ਨੀਨਾ ਗੁਪਤਾ, ਸੁੱਖਵਿੰਦਰ ਸਿੰਘ ਪੰਚ, ਰਾਮ ਕੁਮਾਰ, ਨਜੀਰਾ ਬੇਗ਼ਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਤੋਲੀ ਵਿਖੇ ਸਾਲਾਨਾ ਸਮਾਗਮ 'ਚ ਵਿਧਾਇਕ ਦਿਨੇਸ਼ ਚੱਢਾ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਮੈਰਿਟ ਸੂਚੀ ਵਿਚ ਵਿਚੋਂ ਪੁਜ਼ੀਸ਼ਨਾਂ ਲੈਣ ਵਾਲੇ ਚਨੌਲੀ ਸਕੂਲ ਦੇ ਬੱਚਿਆਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।